ਬਟਾਲਾ: ਪੁਲਿਸ ਅਤੇ ਸਹਿਤ ਵਿਭਾਗ ਦੇ ਸਾਂਝੇ ਅਪ੍ਰੇਸ਼ਨ ਦੇ ਚਲਦੇ 3 ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। ਜਿਸ ਦੋਰਾਨ ਇਕ ਮੈਡੀਕਲ ਸਟੋਰ ਬਿਨਾਂ ਲਾਇਸੈਂਸ ਤੋਂ ਚਲ ਰਿਹਾ ਸੀ। ਦੂਸਰੇ ਮੈਡੀਕਲ ਸਟੋਰ ਤੇ ਅਪਤੀ ਜਨਕ ਦਵਾਈਆਂ ਮਿਲੀਆਂ ਅਤੇ ਤੀਸਰੇ ਮੈਡੀਕਲ ਸਟੋਰ ਤੇ ਕੋਈ ਬਿਲ ਨਹੀਂ ਸੀ।ਡਰੱਗ ਇੰਸਪੈਕਟਰ ਨੇ ਕਿਹਾ ਕਿ 3 ਮੈਡੀਕਲ ਸਟੋਰ ਚੈਕ ਕੀਤੇ ਹਨ ਇੱਕ ਬਿਨਾਂ ਲਾਇਸੈਂਸ ਤੋਂ ਚਲ ਰਿਹਾ ਸੀ ਜਿਸ ਨੂੰ ਅਸੀਂ ਸੀਲ ਕੀਤਾ ਹੈ ਦੂਸਰੇ ਤੇ ਵੀ ਜੋ ਅਪਤੀ ਜਨਕ ਦਵਾਈਆਂ ਸਨ। ਉਹ ਵੀ ਸੀਲ ਕੀਤੀਆਂ ਹਨ। ਪੰਜਾਬ ਸਰਕਾਰ ਨਸ਼ੇ ਖਿਲਾਫ ਸਖਤ ਹੈ। ਜੋ ਵੀ ਮੈਡੀਕਲ ਸਟੋਰਾਂ ਤੇ ਨਸ਼ੀਲੀਆਂ ਦਵਾਈ ਹਨ ਉਹਨਾਂ ਤੇ ਸਖਤੀ ਕੀਤੀ ਜਾਵੇਗੀ।
ਡੀਐਸਪੀ ਨਰਕੋਟਿਕ ਸੈੱਲ ਨੇ ਕਿਹਾ ਕਿ ਅਫਸਰਾਂ ਦੀਆਂ ਹਦਾਇਤਾਂ ਮੁਤਾਬਕ ਮੁਹਿੰਮ ਚਲ ਰਹੀ ਹੈ। ਅਸੀਂ ਕਿਸੇ ਨੂੰ ਨਹੀਂ ਬਕਸ਼ਾਗੇ। ਅੱਜ ਵੀ ਦਵਾਈਆਂ ਅਤੇ ਇਕ ਬਿਨਾਂ ਲਾਇਸੈਂਸ ਮੈਡੀਕਲ ਸਟੋਰ ਸੀਲ ਕੀਤਾ ਹੈ।
ਮੈਡੀਕਲ ਸਟੋਰ ਦੇ ਮਾਲਕ ਨੇ ਕਿਹਾ ਕਿ ਮੈਂ ਕਾਫੀ ਸਮੇਂ ਤੋਂ ਮੈਡੀਕਲ ਸਟੋਰ ਚਲਾ ਰਿਹਾ ਹੈ। ਮਾਲਕ ਨੇ ਕਿਹਾ ਕਿ ਮੇਰੇ ਕੋਲ ਲਾਇਸੈਂਸ ਨਹੀਂ ਹੈ ਲੇਕਿਨ ਉਸਨੇ ਅੱਪਲਾਈ ਕੀਤਾ ਹੋਇਆ ਹੈ।
