ਲੁਧਿਆਣਾ: ਕਾਂਗ੍ਰੇਸੀ ਨੇਤਾ ਗੁਰਸਿਮਰਤ ਸਿੰਘ ਮੰਡ ਨੇ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਤੇ ਲਾਈਵ ਹੋਕੇ ਭਾਈ ਬਲਵੰਤ ਸਿੰਘ ਰਾਜੋਵਾਣਾ ਦਾ ਵਿਰੋਧ ਪ੍ਰਗਟ ਕੀਤਾ ਹੈ।
ਆਪਣੇ ਸੋਸ਼ਲ ਮੀਡੀਆ ਅਕਾਊਂਟ ਵਿੱਚ ਵੀਡੀਓ ਸਾਂਝਾ ਕਰਕੇ ਮੰਡ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਬਲਵੰਤ ਦੇ ਹੱਕ ਵਿੱਚ ਨਾ ਨਿਤਰਨ ਦੀ ਅਪੀਲ ਕੀਤੀ ਹੈ। ਮੰਡ ਨੇ ਕਿਹਾ ਕਿ ਉਹ ਇਸ ਸੰਬੰਧ ਵਿੱਚ ਜਲਦ ਹੀ ਜਥੇਦਾਰ ਨੂੰ ਮਿਲ ਕੇ ਆਪਣਾ ਮੰਗ ਪੱਤਰ ਵੀ ਸੌਂਪਣਗੇ। ਉਹਨਾਂ ਨੇ ਸਪਸ਼ਟ ਕੀਤਾ ਕਿ ਬਾਰ-ਬਾਰ ਭਾਈ ਬਲਵੰਤ ਸਿੰਘ ਰਾਜੋਵਾਣਾ ਦੀ ਭੈਣ ਆਪਣੇ ਭਰਾ ਦੀਆਂ ਜੇਲ ਵਿਚੋਂ ਚਿੱਠੀਆਂ ਲੈ ਕੇ ਆਉਂਦੀ ਹੈ। ਜੇਕਰ ਉਸ ਨੂੰ ਆਪਣੇ ਭਰਾ ਦੀ ਇੰਨੀ ਫਿਕਰ ਸੀ ਤਾਂ ਉਸਨੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਕਿਉਂ ਸ਼ਹੀਦ ਕੀਤਾ।