ਕਿਹਾ ਸਾਨੂੰ ਤੋੜਨ ਵਾਲਿਆਂ ਨੂੰ ਨਾਨੀ ਯਾਦ ਕਰਵਾ ਦਿਆਂਗੇ
ਚੰਡੀਗੜ੍ਹ : ਗਿੱਪੀ ਗਰੇਵਾਲ ਦੇ ਘਰ ਤੇ ਫਾਇਰਿੰਗ ਮਾਮਲੇ ਵਿੱਚ ਇੰਟਰਨੈਸ਼ਨਲ ਐਂਟੀ ਟੈਰੇਰਿਸਟ ਦੇ ਪ੍ਰਧਾਨ ਗੁਰਸਿਮਰਨ ਮੰਡ ਲਾਰੈਂਸ ਬਿਸ਼ਨੋਈ ਨੂੰ ਆੜੇ ਹਥ ਲੈਂਦੀਆਂ ਆਖਿਆ ਕੀ ਚਾਰ ਫੁੱਟ ਦਾ ਗਿੱਠਾ ਜਿਹਾ ਪੂਰੇ ਬਿਸ਼ਨੋਈ ਖਾਨਦਾਨ ਨੂੰ ਬਦਨਾਮ ਕਰ ਰਿਹਾ ਹੈ। ਮੰਡ ਨੇ ਕਿਹਾ ਕਿ ਗਿੱਪੀ ਗਰੇਵਾਲ ਅਤੇ ਸਲਮਾਨ ਖਾਨ ਦੋਵੇਂ ਮੇਰੇ ਭਰਾ ਹਨ ਅਤੇ ਜੋ ਦੇਸ਼ ਨਾਲ ਪਿਆਰ ਕਰਦੇ ਹਨ ਅਸੀਂ ਉਨ੍ਹਾ ਦੇ ਨਾਲ ਹਾਂ।
ਸਾਰੇ ਧਰਮਾਂ ਦੇ ਲੋਕ ਸਾਡੇ ਭਰਾ ਹਨ, ਅਤੇ ਜਿਹੜਾ ਸਾਨੂੰ ਤੋੜਨ ਦੀ ਕੋਸ਼ਿਸ਼ ਕਰੇਗਾ ਉਸਨੂੰ ਉਸਦੀ ਨਾਨੀ ਯਾਦ ਕਰਵਾ ਦਿਆਂਗੇ। ਮੰਡ ਨੇ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ ਜੋ ਵਾਇਰਲ ਹੋ ਰਹੀ ਹੈ।