ਸਮਰਾਲਾ : ਸਮਰਾਲਾ ਸ਼ਹਿਰ ਦੇ ਬਾਬਾ ਜੁਝਾਰ ਸਿੰਘ ਹਸਪਤਾਲ ਵਿੱਚ 21 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਛੋਟੇ ਸਹਿਬਜਾਦਿਆਂ ਦੇ ਸ਼ਹਿਦੀ ਦਿਹਾੜੇ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ ਦੀ ਸ਼ੁਰੂਆਤ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਤੇ ਮਾਰਕਿਟ ਕਮੇਟੀ ਦੇ ਚੇਅਰਮੈਨ ਮੇਜਰ ਸਿੰਘ ਬਾਲਿਓ ਨੇ ਰਿਬਨ ਕੱਟ ਕੇ ਕੀਤੀ।
ਇਸ ਕੈਂਪ ਵਿੱਚ ਮਰੀਜ਼ਾਂ ਨੂੰ ਮੁਫ਼ਤ ਵਿੱਚ ਮੈਡੀਕਲ ਸਹੂਲਤਾਂ ਦਿੱਤੀ ਜਾਵੇਗੀ। ਇਸ ਮੈਡੀਕਲ ਕੈਂਪ ਵਿੱਚ ਐਮ.ਡੀ ਮੈਡੀਸਨ ਅਤੇ ਹੱਡੀਆਂ ਦੇ ਮਾਹਿਰ ਡਾਕਟਰ ਹਰ ਤਰ੍ਹਾਂ ਦਾ ਚੈੱਕਅਪ ਬਿਲਕੁਲ ਮੁਫਤ ਕਰਨਗੇ ਅਤੇ ਮਰੀਜ਼ਾਂ ਨੂੰ 5 ਦਿਨ ਦੀ ਦਵਾਈ ਵੀ ਬਿਲਕੁਲ ਮੁਫਤ ਦਿੱਤੀ ਜਾਵੇਗੀ। ਇਸ ਕੈਂਪ ਦੌਰਾਨ ਲੈਬੋਰੇਟਰੀ ਦੇ ਰੇਟਾਂ ਵਿੱਚ 50% ਡਿਸਕਾਊਂਟ ਈ.ਸੀ.ਜੀ. ਤੇ ਸ਼ੂਗਰ ਦੇ ਟੈਸਟ ਬਿਲਕੁਲ ਮੁਫਤ ਕੀਤੇ ਜਾਣਗੇ । ਇਸ ਕੈਂਪ ਵਿੱਚ ਪਹੁੰਚੇ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਬਾਬਾ ਜੁਝਾਰ ਸਿੰਘ ਹਸਪਤਾਲ ਵਲੋਂ ਜੋ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਹੈ ਇਹ ਬਹੁਤ ਵਧੀਆ ਉਪਰਾਲਾ ਹੈ ਅਤੇ ਅੱਜ ਦੇ ਸਮੇਂ ਵਿੱਚ ਇਸ ਤਰ੍ਹਾਂ ਦੇ ਕੈਂਪਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਬਾਬਾ ਜੁਝਾਰ ਸਿੰਘ ਹਸਪਤਾਲ ਸਮਰਾਲਾ ਸ਼ਹਿਰ ਵਿੱਚ ਇਕ ਬਹੁਤ ਵਧੀਆ ਹਸਪਤਾਲ ਹੈ, ਜਿਸ ਵਿਚ ਮਰੀਜ਼ਾਂ ਨੂੰ ਬਿਹਤਰ ਸੇਵਾਵਾਂ ਮੁਹਇਆ ਕਰਵਾਇਆ ਜਾ ਰਹੀਆਂ ਹਨ।
ਹਸਪਤਾਲ ਦੇ ਡਾਕਟਰ ਰਾਜੇਸ਼ ਸ਼ਰਮਾ ਨੇ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਮਰੀਜ਼ਾਂ ਦੀ ਅਲੱਗ-ਅਲੱਗ ਬਿਮਾਰੀਆਂ ਦੀ ਮੁਫ਼ਤ ਵਿੱਚ ਜਾਂਚ ਕੀਤੀ ਜਾਵੇਗੀ । ਉਨ੍ਹਾਂ ਨੇ ਕਿਹਾ ਕਿ ਹਸਪਤਾਲ ਦਾ ਮੁੱਖ ਮੰਤਵ ਇਲਾਕੇ ਦੇ ਲੋਕਾਂ ਨੂੰ ਘੱਟ ਰੇਟਾਂ ਤੇ ਵਧੀਆ ਇਲਾਜ ਕਰਨਾ ਹੈ। ਕੈਂਪ ਵਿੱਚ ਜਾਂਚ ਕਰਵਾਉਣ ਪਹੁੰਚੇ ਪਿੰਡ ਬੋਂਦਲੀ ਦੇ ਨਿਵਾਸੀ ਕੋਰ ਸਿੰਘ ਨੇ ਕਿਹਾ ਕਿ ਕੈਂਪ ਵਿੱਚ ਉਨ੍ਹਾਂ ਨੇ ਸ਼ੂਗਰ ਤੇ ਕਿਡਨੀਆਂ ਦੀ ਜਾਂਚ ਕਰਵਾਈ ਹੈ ਤੇ ਜਾਂਚ ਕਰਨ ਵਾਲੇ ਡਾਕਟਰਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਜਾਂਚ ਕੀਤੀ। ਉਨ੍ਹਾਂ ਕਿਹਾ ਕਿ ਬਾਬਾ ਜੁਝਾਰ ਸਿੰਘ ਹਸਪਤਾਲ ਸਮਰਾਲਾ ਇਲਾਕੇ ਦਾ ਬਹੁਤ ਵਧੀਆ ਹਸਪਤਾਲ ਹੈ, ਜਿਸ ਵਿਚ ਮਰੀਜ਼ਾਂ ਨੂੰ ਬਿਹਤਰ ਸਹੂਲਤਾਂ ਮਿਲ ਰਹੀਆਂ ਹਨ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਇਸ ਹਸਪਤਾਲ ਵਿਚ ਇਲਾਜ ਕਰਵਾਉਣ ਦੀ ਅਪੀਲ ਵੀ ਕੀਤੀ।