Punjab Govt AD
HomeHimachalਪੰਜਾਬ : ਵਿਦੇਸ਼ ਭੇਜਣ ਦੇ ਨਾਮ ਤੇ ਮਾਰੀ ਲੱਖਾਂ ਦੀ ਠੱਗੀ, ਨੌਜਵਾਨਾਂ...

ਪੰਜਾਬ : ਵਿਦੇਸ਼ ਭੇਜਣ ਦੇ ਨਾਮ ਤੇ ਮਾਰੀ ਲੱਖਾਂ ਦੀ ਠੱਗੀ, ਨੌਜਵਾਨਾਂ ਨੇ ਫੜ ਖੜਿਆ ਥਾਣੇ, ਦੇਖੋ ਵੀਡਿਓ 

WhatsApp Group Join Now
WhatsApp Channel Join Now

ਬਟਾਲਾ :  ਗੁਰਦਾਸਪੁਰ ਵਿੱਚ ਵਿਦੇਸ਼ ਭੇਜਣ ਦੇ ਨਾਮ ਤੇ 70 ਦੇ ਕਰੀਬ ਨੋਜਵਾਨਾਂ ਨਾਲ ਇਕ ਏਜੰਟਾ ਵਲੋਂ ਲੱਖਾਂ ਰੁਪਏ ਦੀ ਠੱਗੀ ਕੀਤੀ ਗਈ ਸੀ ਅੱਤੇ ਨੌਜਵਾਨਾਂ ਵਲੋ ਏਜੰਟ ਦੇ ਦਫ਼ਤਰ ਬਾਹਰ ਹੰਗਾਮਾਂ ਵੀ ਕੀਤਾ ਗਿਆ ਸੀ, ਪਰ ਠੱਗ ਏਜੰਟ ਉੱਪਰ ਕੋਈ ਕਾਰਵਾਈ ਨਹੀਂ ਹੋਈ। ਜਿਸਤੋਂ ਪ੍ਰੇਸ਼ਾਨ ਨੋਜਵਾਨਾਂ ਕਲ਼ ਬੀਤੀ ਰਾਤ ਨੂੰ ਇੱਸ ਠੱਗ ਏਜੰਟ ਨੂੰ ਕਾਬੂ ਕੀਤਾ ਅੱਤੇ ਥਾਣੇ ਲੈ ਗਏ, ਪਰ ਰਾਤ ਨੂੰ ਥਾਣੇ ਵਿੱਚ ਕੋਈ ਵੀ ਪੁਲਿਸ ਕਰਮਚਾਰੀ ਮਜੂਦ ਨਹੀ ਮਿਲਿਆ ਅੱਤੇ ਨਾ ਕਿੱਸੇ ਨੇ ਨੌਜਵਾਨਾਂ ਦੀ ਗੱਲ ਸੁਣੀ ਜਦੋ ਇਸ ਸਬੰਧੀ ਰਾਤ ਨੂੰ ਐਸਐਸਪੀ ਗੁਰਦਾਸਪੁਰ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਵੇਰੇ 9 ਵਜੇ ਆ ਕੇ ਉਹ ਆਪਣੀ ਸ਼ਿਕਾਇਤ ਦੇਣ। ਨੌਜਵਾਨਾਂ ਨੇ ਦੱਸਿਆ ਕਿ ਪੁਲਸ ਵੱਲੋਂ ਉਹਨਾਂ ਨੂੰ ਕੋਈ ਸਹਿਯੋਗ ਨਹੀਂ ਦਿੱਤਾ ਗਿਆ ਅਤੇ ਇਨਾ ਹੀ ਉਸ ਏਜੰਟ ਨੂੰ ਆਪਣੀ ਹਿਰਾਸਤ ਵਿਚ ਲਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਉਹ ਨੈਸ਼ਨਲ ਹਾਈਵੇ ਨੂੰ ਬੰਦ ਕਰਨ ਲਈ ਮਜਬੂਰ ਹੋਣਗੇ।

ਇੱਸ ਸਬੰਧੀ ਜਾਣਕਾਰੀ ਦਿੰਦਿਆਂ ਠੱਗੀ ਦਾ ਸ਼ਿਕਾਰ ਹੋਏ ਨੌਜਵਾਨਾਂ ਨੇ ਦਸਿਆ ਕਿ ਇਸ ਠੱਗ ਏਜੰਟ ਨੇ ਵਿਦੇਸ਼ ਭੇਜਣ ਦੇ ਨਾਂਅ ਤੇ 70 ਦੇ ਕਰੀਬ ਨੋਜਵਾਨਾਂ ਕੋਲੋ ਲੱਖਾ ਰੁਪਏ ਲਏ ਸਨ ਜਿਸ ਤੋਂ ਬਾਅਦ ਨੌਜਵਾਨਾਂ ਨੂੰ ਝੂਠੇ ਵਿਜੈ ਅਤੇ ਝੂਠੀਆਂ ਟਿਕਟਾਂ ਦਿੱਤੀਆਂ ਗਈਆਂ ਸਨ, ਪਿਛਲੇ ਦਿਨੀਂ ਨੌਜਵਾਨਾਂ ਵੱਲੋਂ ਗੁਰਦਾਸਪੁਰ ਦੀ ਬਰਾਂਚ ਦੇ ਅੱਗੇ ਹੰਗਾਮਾਂ ਵੀ ਕੀਤਾ ਗਿਆ ਸੀ ਪਰ ਕੋਈ ਸੁਣਵਾਈ ਨਹੀਂ ਹੋਈ ਜਿਸ ਤੋਂ ਬਾਅਦ ਰਾਤੀ 9 ਵਜੇ ਦੇ ਕਰੀਬ ਜੱਸੀ ਨਾਮ ਦੇ ਏਜੰਟ ਵੱਲੋਂ ਨੌਜਵਾਨਾਂ ਨੂੰ ਫੋਨ ਕਰਕੇ ਕਿਹਾ ਗਿਆ ਕਿ ਜੇਕਰ ਤੁਸੀਂ ਆਪਣੇ ਪਾਸਪੋਰਟ ਵਾਪਸ ਲੈਣੇ ਹਨ ਤਾਂ ਤਿੰਨ-ਤਿੰਨ ਹਜ਼ਾਰ ਰੁਪਏ ਉਸਨੂੰ ਆਨਲਾਈਨ ਭੇਜੋ ਤੇ ਆਪਣੇ ਪਾਸਪੋਰਟ ਲੈ ਲਵੋ। 

ਜਿਸ ਤੋਂ ਬਾਅਦ ਗੁਰਦਾਸਪੁਰ ਦੇ ਕਾਹਨੂੰਵਾਨ ਚੌਂਕ ਵਿੱਚ ਨੌਜਵਾਨਾ ਨੇ ਇਸ ਏਜੰਟ ਨੂੰ ਕਾਬੂ ਕਰ ਲਿਆ। ਜਿਸ ਤੋਂ ਬਾਅਦ ਨੌਜਵਾਨਾਂ ਵਲੋ ਇਸ ਏਜੰਟ ਨੂੰ ਬਰਿਆਰ ਚੌਕੀ ਵਿੱਚ ਲਿਆਂਦਾ ਗਿਆ, ਜਿੱਥੇ ਕਿ ਪੁਲਿਸ ਵੱਲੋਂ ਕਹਿ ਦਿੱਤਾ ਗਿਆ ਕਿ ਇਸ ਨੂੰ ਸਿਟੀ ਥਾਣੇ ਲੈ ਜਾਓ, ਜਿਸ ਤੋਂ ਬਾਅਦ ਨੌਜਵਾਨ ਸਿਟੀ ਥਾਣੇ ਪਹੁੰਚੇ ਤਾਂ ਸਿਟੀ ਥਾਣੇ ਦੀ ਵੀ ਪੁਲਿਸ ਨੇ ਕੋਈ ਵੀ ਕਾਰਵਾਈ ਕਰਨ ਤੋਂ ਮਨਾ ਕਰ ਦਿੱਤਾ ਅਤੇ ਕਹਿ ਦਿਤਾ ਗਿਆ ਕਿ ਇਹ ਸਾਡੀ ਹੱਦ ਵਿੱਚ ਨਹੀਂ ਹੈ। ਇਸ ਨੂੰ ਬਰਿਆਰ ਚੌਕੀ ਲੈ ਜਾਓ ਅਤੇ ਪੁਲੀਸ ਵੱਲੋਂ ਨੌਜਵਾਨਾਂ ਦਾ ਕੋਈ ਵੀ ਸਾਥ ਨਹੀਂ ਦਿੱਤਾ ਗਿਆ। ਉਹਨਾਂ ਦਸਿਆ ਕਿ ਇਸ ਮਾਮਲੇ ਸਬੰਧੀ ਐਸਐਸਪੀ ਗੁਰਦਾਸਪੁਰ ਨੂੰ ਫੋਨ ਕੀਤਾ ਤੇ ਉਨ੍ਹਾਂ ਦੇ ਦਫਤਰ ਵਿਚ ਹਾਜਰ ਮੁਲਾਜਮ ਵੱਲੋਂ ਵੀ ਕਹਿ ਦਿਤਾ ਗਿਆ ਕਿ ਸਵੇਰੇ 9 ਵਜੇ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਨੌਜਵਾਨਾਂ ਵੱਲੋਂ ਕਿਹਾ ਗਿਆ ਕਿ ਪੁਲੀਸ ਨੇ ਤਾਂ ਕੁਝ ਨਹੀਂ ਕੀਤਾ ਪਰ ਜੇਕਰ ਅਸੀਂ ਇਸ ਏਜੰਟ ਨੂੰ ਕਾਬੂ ਨਾ ਕੀਤਾ ਹੈ ਤਾਂ ਪੁਲਿਸ ਆਪਣੀ ਹਿਰਾਸਤ ਵਿਚ ਨਹੀਂ ਲੈ ਰਹੀ ਨੌਜਵਾਨਾਂ ਨੇ ਕਿਹਾ ਕਿ ਜੇਕਰ ਸਾਡੀ ਸੁਣਵਾਈ ਨਹੀਂ ਹੋਈ ਤਾਂ ਅਸੀਂ ਸੜਕਾਂ ਤੇ ਧਰਨੇ ਲਗਾਉਣ ਲਈ ਮਜਬੂਰ ਹੋਵਾਂਗਾ ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -