Advertisements
Ad 6
Advertisements
Ad 8
Advertisements
Ad 7

ਪੰਜਾਬ : ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ, ਦੇਖੋ ਵੀਡਿਓ

ਪੰਜਾਬ : ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ, ਦੇਖੋ ਵੀਡਿਓ ਪੰਜਾਬ : ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ, ਦੇਖੋ ਵੀਡਿਓ

ਬਠਿੰਡਾ : ਪਿੰਡ ਜੋਧਪੁਰ ਰੋਮਾਣਾ ਕਿਸਾਨ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਿਫ਼ਾਰਸ਼ ਝੋਨੇ ਦੀ ਪੀ ਆਰ 126 ਦੀ ਕਿਸਮ ਦੀ ਬਿਜਾਈ ਕੀਤੀ ਗਈ ਸੀ। ਕਿਉਂਕਿ ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਇਹ ਕਿਸਮ ਘੱਟ ਸਮੇਂ ਵਿੱਚ ਤਿਆਰ ਹੁੰਦੀ ਹੈ। ਪਾਣੀ ਦੀ ਬੱਚਤ ਹੁੰਦੀ ਹੈ ਪਰ ਇਸ ਵਾਰ ਬਾਰਿਸ਼ਾਂ ਲੇਟ ਹੋਣ ਉਹਨਾਂ ਨੂੰ ਚਾਰ ਵਾਰ ਝੋਨੇ ਦੀ ਫਸਲ ਉੱਪਰ ਸਪਰੇਅ ਕਰਨੀ ਪਈ ਹੈ। ਇੱਕ ਸਪਰੇ ਕਰਨ ਦੇ ਪ੍ਰਤੀ ਏਕੜ ਦੋ ਹਜਾਰ ਤੋ ਪੱਚੀ ਸੌ ਰੁਪਏ ਖਰਚਾ ਆਉਂਦਾ ਹੈ। ਪਰ ਇਨ੍ਹਾਂ ਸਪਰੇਆਂ ਦੇ ਬਾਵਜੂਦ ਵੀ ਪੱਤਾ ਲਪੇਟ ਬਿਮਾਰੀ ਰੋਕਣ ਦਾ ਨਾਮ ਨਹੀਂ ਲੈ ਰਹੀ ਬਾਰਿਸ਼ ਲੇਟ ਹੋਣ ਕਾਰਨ ਪੱਤਾ ਲਪੇਟ ਬਿਮਾਰੀ ਦਾ ਅਸਰ ਵੱਧਦਾ ਜਾ ਰਿਹਾ ਹੈ।

ਜਿਸ ਕਾਰਨ ਝੋਨੇ ਵੀ ਕੁਆਲਿਟੀ ਦੇ ਅਸਰ ਪਵੇਗਾ ਅਤੇ 20 ਤੋਂ 30% ਝੋਨੇ ਦਾ ਝਾੜ ਘੱਟ ਨਿਕਲੇਗਾ। ਜੇਕਰ ਸਮੇਂ ਸਿਰ ਬਾਰਿਸ਼ ਹੋ ਜਾਣ ਦੀ ਤਾਂ ਪੱਤਾ ਲਪੇਟ ਬਿਮਾਰੀ ਤੋਂ ਛੁਟਕਾਰਾ ਮਿਲ ਸਕਦਾ ਸੀ। ਕਿਸਾਨਾਂ ਨੂੰ ਵੱਡੇ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕਦਾ ਸੀ ਉਨ੍ਹਾਂ ਕਿਹਾ ਕਿ ਪਿਛਲੀ ਵਾਰ 70 ਤੋਂ 80 ਮਨ ਝੋਨਾ ਇੱਕ ਏਕੜ ਵਿੱਚੋਂ ਨਿਕਲਿਆ ਸੀ। ਪਰ ਇਸ ਵਾਰ ਪੰਜਾਹ ਤੋਂ 55 ਮਣ ਹੀ ਝੋਨਾ ਨਿਕਲਣ ਆਸਾਰ ਹਨ। ਕਿਉਂਕਿ ਪੱਤਾ ਲਪੇਟ ਬਿਮਾਰੀ ਕਾਰਨ ਜਿੱਥੇ ਦਾਣਾ ਕਮਜ਼ੋਰ ਹੋਵੇਗਾ ਉਥੇ ਹੀ ਉਹ ਬਦਰਗ ਹੋ ਜਾਵੇਗਾ।

ਜਿਸ ਕਾਰਨ ਵੰਡੀ ਵਿੱਚ ਵਪਾਰੀਆਂ ਨਾਲ ਵੱਖਰੀ ਬੈਂਸ ਬਾਜ਼ੀ ਕਰਨੀ ਪਵੇਗੀ। ਸੁਖਜਿੰਦਰ ਸਿੰਘ ਦਾ ਕਹਿਣਾ ਹੈ ਕਿ 70 ਤੋਂ 80 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ ਤੇ ਜ਼ਮੀਨ ਲੈ ਕੇ 20 ਤੋਂ 25, ਹਜਾਰ ਰੂਪਏ ਪ੍ਰਤੀ ਏਕੜ ਝੋਨੇ ਦੀ ਲਵਾਈ ਤੇ ਖਰਚਾ ਆਉਂਦਾ ਹੈ। ਪਰ ਇਸ ਵਾਰ ਉਹਨਾਂ ਨੂੰ ਚਾਰ ਸਪਰੇਹਾਂ ਝੋਨੇ ਦੀ ਫ਼ਸਲ ਨੂੰ ਬਚਾਉਣ ਲਈ ਕਰਨੀਆਂ ਪਈਆਂ ਹਨ। ਜਿਸ ਕਾਰਨ ਕਿਸਾਨਾਂ ਦਾ ਖਰਚਾ ਵੱਧ ਗਿਆ ਹੈ। ਪਰ ਝਾੜ ਦੇ ਘਟਣ ਦੇ ਆਸਾਰ ਪੈਦਾ ਹੋ ਗਏ ਉਨ੍ਹਾਂ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਦੇ ਹੋਏ ਕਿਹਾ ਕਿ ਮੌਸਮ ਦੀ ਮਾਰ ਕਾਰਨ ਇਸ ਵਾਰ ਝੋਨੇ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ।

Disclaimer: All news on Encounter India are computer generated and provided by third party sources, so read carefully and Encounter India will not be responsible for any issue.


Encounter India 24 Years Celebration
Add a comment

Leave a Reply

Your email address will not be published. Required fields are marked *

You cannot copy content of this page