- Advertisement -
HomeHimachalਪੰਜਾਬ : ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਕੈਬਨਿਟ ਮੰਤਰੀ ਦੀ ਕੋਠੀ...

ਪੰਜਾਬ : ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਕੈਬਨਿਟ ਮੰਤਰੀ ਦੀ ਕੋਠੀ ਦਾ ਕੀਤਾ ਘਿਰਾਓ, ਦੇਖੋ ਵੀਡਿਓ

ਪਿੰਡ ਸਭਰਾ ਪੱਟੀ : ਕਿਸਾਨਾਂ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਅਤੇ ਕਿਸਾਨਾਂ ਵਲੋਂ ਪੰਜਾਬ ਵਿਚ ਵੱਧ ਰਹੇ ਨਸ਼ਿਆਂ ਦੀ ਰੋਕਥਾਮ ਤੇ ਪਿਛਲੀਆਂ ਫ਼ਸਲਾਂ ਦੀ ਮੁਆਵਜ਼ਾ ਰਾਸ਼ੀ ਜਾਰੀ ਕਰਨ ਲਈ ਪੱਟੀ ਹਲਕੇ ਤੋਂ ਮੌਜੂਦਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਕੋਠੀ ਅੱਗੇ ਧਰਨਾ ਲਗਾਇਆ । ਇਸ ਦੌਰਾਨ ਕਿਸਾਨ ਵੱਡੀ ਗਿਣਤੀ ਵਿਚ ਕੋਠੀ ਦੇ ਬਾਹਰ ਪੁੱਜੇ।

ਇਸ ਸਮੁੱਚੇ ਕਿਸਾਨ ਪਿੰਡ ਸਭਰਾ ਤੋਂ ਧਰਨੇ ਲਈ ਪੁੱਜੇ। ਜਿਸ ਦੀ ਅਗਵਾਈ ਕਿਸਾਨ ਆਗੂ ਸੋਹਣ ਸਿੰਘ ਸਭਰਾ, ਕਰਨੈਲ ਸਿੰਘ ਸਭਰਾ, ਜਤਿੰਦਰ ਸਿੰਘ ਪਹਿਲਵਾਨ ਬੱਗਾ ਸਭਰਾ, ਕਰਮਜੀਤ ਸਿੰਘ ਸਭਰਾ ਨੇ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਨਸਿਆ ਦਾ ਦੌਰ ਕਾਫੀ ਵੱਧ ਗਿਆ ਅਤੇ ਨੌਜਵਾਨ ਆਪਣੀਆਂ ਜਵਾਨੀਆਂ ਗਵਾ ਰਹੇ ਹਨ। ਨਸ਼ਿਆਂ ਦਾ ਵੱਡਾ ਕਾਰੋਬਾਰ ਕਰਨ ਵਾਲਿਆਂ ਨੂੰ ਨਕੇਲ ਪਾਉਣ ਲਈ ਸਰਕਾਰ ਦਾ ਧਿਆਨ ਦਵਾਉਣ ਦੇ ਮਕਸਦ ਨਾਲ ਇਹ ਧਰਨਾ ਲਗਾਇਆ ਗਿਆ ਹੈ। 

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -

You cannot copy content of this page