ਪੰਜਾਬ: ਕਿਸਾਨ ਜਥੇਬੰਦੀਆਂ ਨੇ ਬਿਜਲੀ ਘਰ ਅੱਗੇ ਦਿਤਾ ਧਰਨਾ, ਦੇਖੋ ਵੀਡੀਓ

ਪੰਜਾਬ: ਕਿਸਾਨ ਜਥੇਬੰਦੀਆਂ ਨੇ ਬਿਜਲੀ ਘਰ ਅੱਗੇ ਦਿਤਾ ਧਰਨਾ, ਦੇਖੋ ਵੀਡੀਓ

ਤਰਨ ਤਾਰਨ (ENS): ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਵਲੋਂ ਬਿਜਲੀ ਘਰ ਦੇ ਅੱਗੇ ਧਰਨਾ ਦਿਤਾ ਗਿਆ । ਕਿਸਾਨ ਆਗੂਆਂ ਨੇ ਦਸਿਆ ਕੀ ਜੋਨ ਸੈਣ ਭਗਤ ਜੀ ਦੀ ਇਕਾਈ ਡੱਲ ਦਾ ਲੰਮੇ ਸਮੇਂ ਤੋਂ ਬਾਰਡਰ ਤੇ ਜਾਣ ਵਾਲੀ ਬਿਜਲੀ ਲਾਈਨ ਵਿਚੋਂ ਪਿਛੇ ਮਾੜੀਮੇਘਾ ਪਿੰਡ ਨੂੰ ਨਜ਼ਾਇਜ਼ ਤੋਰ ਤੇ ਬਿਜਲੀ ਮਹਿਕਮੇ ਵੱਲੋਂ ਲਾਈਨਾਂ ਜੋੜ ਦਿਤੀਆਂ ਗਈਆਂ । ਜੋ ਬਾਰਡਰ ਤੇ ਚੱਲਣ ਵਾਲੀਆਂ ਮੋਟਰਾਂ ਵਾਲੇ ਕਿਸਾਨਾਂ ਨਾਲ ਧੱਕਾ ਹੈ। ਕਿਉਂਕਿ ਝੋਨੇ ਦੇ ਸੀਜ਼ਨ ਦੌਰਾਨ ਪਿਛੇ ਲੋਡ ਪੈਣ ਕਾਰਨ ਬਾਰਡਰ ਵਾਲ਼ੀਆਂ ਮੋਟਰਾਂ ਬੰਦ ਹੋ ਜਾਂਦੀਆਂ ਹਨ ਤੇ ਬੀ,ਐਸ,ਐਫ ਵਾਲੇ ਮੋਟਰਾਂ ਤੇ ਹਰ ਟੈਮ ਨਹੀਂ ਜਾਣ ਦਿੰਦੇ। 

ਇਸ ਲਈ ਸਰਕਾਰ ਵੱਲੋਂ ਇਹ ਬਾਰਡਰ ਨੂੰ ਵੱਖਰੀ ਲਾਈਨ ਕੱਢੀ ਜਾਂਦੀ ਹੈ। ਇਸ ਲਾਈਨ ਵਿਚੋਂ ਬਿਜਲੀ ਮਹਿਕਮੇ ਵੱਲੋਂ ਸਰਕਾਰੀ ਦਬਾਅ ਤੇ ਪੈਸੇ ਦਾ ਲੈਣ ਦੇਣ ਕਰਕੇ ਨਜ਼ਾਇਜ਼ ਤੋਰ ਤੇ ਕੰਮ ਕੀਤਾ ਹੈ। ਕਾਫੀ ਸਾਲਾਂ ਤੋਂ ਇਹ ਬਿਜਲੀ ਮਹਿਕਮੇ ਵੱਲੋਂ ਬਾਰਡਰ ਕਿਸਾਨਾਂ ਦੀ ਸੁਣਵਾਈ ਨਾ ਕਰਨ ਤੇ ਕਿਸਾਨ ਵੱਲੋਂ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਦੇ ਸਹਿਯੋਗ ਨਾਲ ਕੱਲ 4,12,23 ਤੋ ਬਿਜਲੀ ਘਰ ਮਾੜੀਮੇਘਾ ਡੱਲ ਫੀਡਰ ਤੇ ਪੱਕੇ ਤੌਰ ਤੇ ਧਰਨਾ ਜਾਰੀ ਕਰ ਦਿੱਤਾ ਗਿਆ । ਜਿਸ ਦੀ ਅਗਵਾਈ ਬਾਬਾ ਸ਼ਲਵਿੰਦਰ ਸਿੰਘ ਡੱਲ ਤੇ ਮੇਜ਼ਰ ਸਿੰਘ ਕਸੇਲ ਨੇ ਕੀਤੀ ਤੇ ਕਿਹਾ ਜਦੋ ਤੱਕ ਇਹ ਮਾਸਲਾ ਹੱਲ ਨਹੀਂ ਹੁੰਦਾ ਓਦੋਂ ਤੱਕ ਪੱਕੇ ਤੌਰ ਤੇ ਧਰਨਾ ਜਾਰੀ ਰਹੇਗਾ।ਇਸ ਵਿਚ ਧਰਨੇ ਵਿੱਚ ਸੇਵਾ ਸਿੰਘ ਡੱਲ, ਜਗਤਾਰ ਸਿੰਘ, ਧਿਆਨ ਸਿੰਘ, ਬਾਬਾ ਲੱਖਾ ਸਿੰਘ, ਰੇਸ਼ਮ ਸਿੰਘ,ਮੇਜਰ ਸਿੰਘ, ਨਿਰਮਲ ਸਿੰਘ, ਬਾਬਾ ਲਾਲ ਸਿੰਘ ਕਸੇਲ, ਜਗਤਾਰ ਸਿੰਘ, ਪਿਆਰਾ ਸਿੰਘ,ਸੱਬਾ ਸਿੰਘ, ਬੂਟਾ ਸਿੰਘ, ਗੁਰਲਾਲ ਸਿੰਘ,ਤਾਰਾ ਸਿੰਘ ਤੇ ਹੋਰ ਵੱਡੀ ਗਿਣਤੀ ਵਿਚ ਕਿਸਾਨ ਆਗੂਆ ਨੇ ਹਾਜ਼ਰੀ ਭਰੀ।