Punjab Govt AD
HomeHimachalਪੰਜਾਬ: ਸਿਵਲ ਹਸਪਤਾਲ 'ਚ ਲੋਕਾਂ ਨੂੰ ਕਿੰਨਰ ਕਰ ਰਹੇ ਪ੍ਰੇਸ਼ਾਨ, ਦੇਖੋ ਵੀਡੀਓ

ਪੰਜਾਬ: ਸਿਵਲ ਹਸਪਤਾਲ ‘ਚ ਲੋਕਾਂ ਨੂੰ ਕਿੰਨਰ ਕਰ ਰਹੇ ਪ੍ਰੇਸ਼ਾਨ, ਦੇਖੋ ਵੀਡੀਓ

WhatsApp Group Join Now
WhatsApp Channel Join Now

ਬੱਚਾ ਚੁੱਕ ਕੇ ਲਿਜਾਣ ਦੇ ਵੀ ਲੱਗੇ ਆਰੋਪ

ਫਿਰੋਜ਼ਪੁਰ। ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਕਿੰਨਰਾ ਵੱਲੋਂ ਵਧਾਈ ਦੇ ਨਾਮ ਤੇ ਮਰੀਜ਼ਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੀ ਸਟਾਫ਼ ਨਰਸ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋ ਲਗਾਤਾਰ ਕਿੰਨਰ ਹਸਪਤਾਲ ਵਿੱਚ ਆ ਰਹੇ ਹਨ। ਅਤੇ ਲੋਕਾਂ ਕੋਲੋਂ ਵਧਾਈ ਮੰਗ ਰਹੇ ਹਨ।

ਅਗਰ ਕੋਈ ਵਧਾਈ ਦੇਣ ਤੋਂ ਇਨਕਾਰ ਕਰਦਾ ਹੈ। ਤਾਂ ਉਨ੍ਹਾਂ ਨੂੰ ਅਲਫ ਨੰਗਾ ਹੋਣ ਅਤੇ ਉਨ੍ਹਾਂ ਦਾ ਬੱਚਾ ਚੁੱਕਣ ਦੀ ਧਮਕੀ ਦਿੱਤੀ ਜਾਂਦੀ ਹੈ। ਜਿਸ ਕਾਰਨ ਕੁੱਝ ਪਰਿਵਾਰ ਡਰ ਦੇ ਮਾਰੇ ਵਧਾਈ ਦੇ ਵੀ ਦਿੰਦੇ ਹਨ। ਪਰ ਇਹਨਾਂ ਵੱਲੋਂ ਲਗਾਤਾਰ ਮਰੀਜਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਜੋ ਕੱਲ੍ਹ ਨੂੰ ਕਿਸੇ ਨਾਲ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।

ਦੂਸਰੇ ਪਾਸੇ ਹਸਪਤਾਲ ਵਿੱਚ ਮੌਜੂਦ ਇੱਕ ਮਹਿਲਾ ਮਨਜੀਤ ਕੌਰ ਨੇ ਵੀ ਦੱਸਿਆ ਕਿ ਉਨ੍ਹਾਂ ਦੇ ਗੁਡੀਆ ਹੋਈ ਹੈ। ਅਤੇ ਅੱਜ ਉਨ੍ਹਾਂ ਕੋਲੋਂ ਕਿੰਨਰ ਵਧਾਈ ਮੰਗਣ ਲਈ ਆਏ ਸਨ। ਅਤੇ ਇਸੇ ਤਰ੍ਹਾਂ ਉਹ ਰੋਜਾਨਾ ਲੋਕਾਂ ਨੂੰ ਆਕੇ ਤੰਗ ਪ੍ਰੇਸ਼ਾਨ ਕਰਦੇ ਹਨ। 

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -