ਪਠਾਨਕੋਟ/ਅਨਮੋਲ: ਅਮਰਨਾਥ ਯਾਤਰਾ ਨੂੰ ਸ਼ੁਰੂ ਹੋਏ ਅੱਜ ਤਕਰੀਬਨ 15 ਦਿਨ ਹੋ ਚੁਕੇ ਹਨ ਅਤੇ ਦੇਸ਼ ਦੇ ਵੱਖੋ ਵੱਖ ਸੂਬਿਆਂ ਤੋਂ ਸ਼ਰਧਾਲੂ ਅਮਰਨਾਥ ਯਾਤਰਾ ਦੇ ਲਈ ਜੰਮੂ ਕਸ਼ਮੀਰ ਵਿਖੇ ਭੋਲੇ ਬਾਬਾ ਦੇ ਦਰਸ਼ਨਾਂ ਲਈ ਜਾ ਰਹੇ ਹਨ। ਜਿਸਦੇ ਚਲਦੇ ਜਿਲਾ ਪਠਾਨਕੋਟ ਦੇ ਵਿਚ ਇਨ੍ਹਾਂ ਸ਼ਰਧਾਲੂਆਂ ਦੇ ਲਈ ਖਾਨ ਪੀਣ ਦਾ ਅਤੇ ਰਹਿਣ ਦਾ ਪ੍ਰਬੰਧ ਵੱਖੋ ਵੱਖ ਥਾਵਾਂ ਤੇ ਕੀਤਾ ਗਿਆ ਹੈ।
ਸ਼ਰਧਾਲੂ ਇਥੇ ਭੋਜਨ ਕਰ ਆਰਾਮ ਕਰਦੇ ਹਨ ਤੇ ਜੰਮੂ ਕਸ਼ਮੀਰ ਲਈ ਰਵਾਨਾ ਹੋ ਜਾਂਦੇ ਹਨ ਤੇ ਇਨ੍ਹਾਂ ਸ਼ਰਧਾਲੂਆਂ ਦੀ ਸੁਰੱਖਿਆ ਜਿਲਾ ਪਠਾਨਕੋਟ ਦੀ ਪੁਲਿਸ ਅਤੇ ਫੌਜ ਦੇ ਜਵਾਨਾਂ ਵਲੋਂ ਦਿਨ ਰਾਤ ਪੈਣੀ ਨਜਰ ਰੱਖੀ ਜਾ ਰਹੀ ਹੈ। ਸਮਾਜਸੇਵੀ ਸੰਸਥਾਵਾਂ ਵਲੋਂ ਜਗਾ ਜਗਾ ਲੰਗਰ ਅਤੇ ਆਰਾਮ ਘਰ ਬਣਾਏ ਗਏ ਹਨ ਤਾਂਕਿ ਯਾਤਰੀ ਆਪਣੀ ਯਾਤਰਾ ਆਰਾਮ ਨਾਲ ਕਰ ਸਕਣ। ਇਸ ਸਬੰਧੀ ਜਦ ਸਾਡੀ ਟੀਮ ਨੇ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਜਿਲਾ ਪਠਾਨਕੋਟ ਵਿਚ ਯਾਤਰੀਆਂ ਲਈ ਜਗਹ ਜਗਹ ਤੇ ਲੰਗਰ ਅਤੇ ਆਰਾਮ ਕਰਨ ਕਰਨ ਦੇ ਪ੍ਰਬੰਧ ਕੀਤੇ ਗਏ ਹਨ। ਜਿਸ ਨਾਲ ਉਨ੍ਹਾਂ ਨੂੰ ਕਿਸੇ ਤਰਾਂ ਦੀ ਕੋਈ ਮੁਸ਼ਕਿਲ ਨਹੀਂ ਹੋ ਰਹੀ। ਸੁਰੱਖਿਆ ਪ੍ਰਬੰਧਾਂ ਦੇ ਚਲਦੇ ਜਦ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਲਈ ਜਗਹ-ਜਗਹ ਪੁਲਿਸ ਅਤੇ ਫੌਜ ਦੇ ਜਵਾਨ ਤੈਨਾਤ ਕੀਤੇ ਹੋਏ ਹਨ। ਜੋ ਦਿਨ ਰਾਤ ਉਨ੍ਹਾਂ ਦੀ ਸੁਰੱਖਿਆ ਨੂੰ ਪੁਖਤਾ ਕਰ ਰਹੇ ਹਨ। ਜਿਸਦੇ ਚਲਦੇ ਉਨ੍ਹਾਂ ਨੂੰ ਕਿਸੇ ਤਰਾਂ ਦੀ ਕੋਈ ਵੀ ਮੁਸ਼ਕਿਲ ਨਹੀਂ ਹੋ ਰਹੀ।