Punjab Govt
HomeHimachalਪੰਜਾਬ: ਭਾਖੜਾ ਡੈਮ 'ਚ ਪਾਣੀ ਦਾ ਪੱਧਰ ਵਧਣ ਨਾਲ ਇਲਾਕਿਆਂ ਦੇ ਹਾਲਾਤ...

ਪੰਜਾਬ: ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਵਧਣ ਨਾਲ ਇਲਾਕਿਆਂ ਦੇ ਹਾਲਾਤ ਹੋਏ ਭਿਆਨਕ, ਦੇਖੋਂ ਵੀਡਿਓ

WhatsApp Group Join Now
WhatsApp Channel Join Now

ਇੱਕ ਵਾਰ ਫਿਰ ਸਤਲੁਜ ਦਰਿਆ ‘ਚ ਪਿਆ ਪਾੜ੍ਹ 

ਸ਼੍ਰੀ ਅਨੰਦਪੁਰ ਸਾਹਿਬ/ਸੰਦੀਪ ਸ਼ਰਮਾ: ਇੱਕ ਵਾਰ ਫਿਰ ਤੋਂ ਪਹਾੜਾਂ ਵਿੱਚ  ਭਾਰੀ ਮੀਂਹ ਪੈਣ ਦੇ ਕਾਰਣ ਅਤੇ ਜਿਸ ਕਾਰਨ ਭਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਵੱਧ ਚੁੱਕਿਆ ਹੈ ਅਤੇ ਖਤਰੇ ਦੇ ਨਿਸ਼ਾਨ ਕੋਲ ਪਹੁੰਚਣ ਵਾਲਾ ਹੈ। ਜਿਸ ਕਾਰਨ ਵਾਧੂ ਪਾਣੀ ਸਤਲੁਜ ਦਰਿਆ ਅਤੇ ਨਹਿਰਾਂ ਵਿੱਚ ਛੱਡਿਆ ਜਾ ਰਿਹਾ ਹੈ। ਇੱਕ ਵਾਰ ਫਿਰ ਪਿੰਡ ਮੇਂਹਦਲੀ ਕਲਾਂ ਪਾਸ ਤੋਂ ਸਤਲੁਜ ਦਰਿਆ ਵਿੱਚ ਪਾੜ੍ਹ ਪੈ ਗਿਆ ਹੈ। ਜਿਸ ਕਾਰਨ ਚਾਰ ਪੰਜ ਸੌ ਏਕੜ ਦੇ ਕਰੀਬ ਫਸਲ ਬਰਬਾਦ ਹੋ ਚੁੱਕੀ ਹੈ। 


ਜੋ ਕਿਸਾਨਾਂ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ ਇਸ ਮੌਕੇ ਤਹਿਸੀਲਦਾਰ ਆਨੰਦਪੁਰ ਸਾਹਿਬ ਵੀ ਮੌਕੇ ਪਰ ਪਹੁੰਚੇ ਅਤੇ ਹਲਾਤਾਂ ਦਾ ਜਾਇਜ਼ਾ ਲਿਆ ਅਤੇ ਹਰ ਪ੍ਰਕਾਰ ਦੇ ਢੁਕਵੇਂ ਪ੍ਰਬੰਧ ਕਰਨ ਦਾ ਅਸ਼ਵਾਸ਼ਨ ਦਿੱਤਾ। ਲੇਕਿਨ ਕਿਤੇ ਨਾਂ ਕਿਤੇ ਕਿਸਾਨ ਅਤੇ ਇਲਾਕਾ ਨਿਵਾਸੀ ਪ੍ਰਸ਼ਾਸਨ ਦੇ ਕੰਮਾਂ ਤੋਂ ਨਾਖੁਸ਼ ਨਜ਼ਰ ਆਏ। ਕਿਉਂਕਿ ਇਹ ਉਹੀ ਸਥਾਨ ਹੈ ਸਤਲੁਜ ਦੇ ਕੰਢੇ ਜਿੱਥੇ ਪਹਿਲਾਂ ਵੀ ਬਰਸਾਤ ਦੇ ਕਾਰਨ ਇਸੇ ਜਗਾਹ ਤੋਂ ਪਾੜ੍ਹ ਪਈ ਸੀ। ਲੇਕਿਨ ਮਨਰੇਗਾ ਕਾਮਿਆਂ ਤੋਂ ਬੰਦ ਲਗਾਉਣ ਦੀ ਕੋਸ਼ਿਸ਼ ਕੀਤੀ ਜੋ ਨਾ ਕਾਫ਼ੀ ਸੀ। ਲੋਕਾਂ ਵੱਲੋਂ ਕਿਹਾ ਗਿਆ ਕਿ ਬੋਰੀਆਂ ਲਾ ਕੇ ਕੱਚੇ ਕੰਮ ਨਾ ਕਰਕੇ ਪੱਥਰਾਂ ਦੇ ਨਾਲ ਪੱਕੇ ਤੌਰ ਤੇ ਬੰਨ੍ਹ ਲੈਣਾ ਚਾਹੀਦਾ ਹੈ ਤਾਂ ਜੋ ਸਾਡੀਆਂ ਕੀਮਤੀ ਜਮੀਨਾਂ ਅਤੇ ਘਰ ਬਰਬਾਦ ਹੋਣ ਤੋਂ ਬੱਚ ਸਕਣ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt

Latest News

- Advertisement -
- Advertisement -