Punjab Govt AD
HomeHimachalਪੰਜਾਬ : ਡਰੱਗ ਇੰਸਪੈਕਟਰ ਦੀ ਕੇ.ਏ. ਮੈਡੀਕਲ ਹਾਲ ਤੇ ਕਾਰਵਾਈ, ਕੀਤਾ ਸੀਲ,...

ਪੰਜਾਬ : ਡਰੱਗ ਇੰਸਪੈਕਟਰ ਦੀ ਕੇ.ਏ. ਮੈਡੀਕਲ ਹਾਲ ਤੇ ਕਾਰਵਾਈ, ਕੀਤਾ ਸੀਲ, ਦੇਖੋ ਵੀਡੀਓ

WhatsApp Group Join Now
WhatsApp Channel Join Now

ਸ੍ਰੀ ਮੁਕਤਸਰ ਸਾਹਿਬ: ਡਰੱਗ ਇੰਸਪੈਕਟਰ ਹਰਿਤਾ ਬਾਂਸਲ ਵੱਲੋਂ ਅੱਜ ਗਿੱਦੜਬਾਹਾ ਦੇ ਠਾਕੁਰ ਮੁੱਹਲੇ ਵਿਚ ਸਥਿਤ ਇਕ ਮੈਡੀਕਲ ਹਾਲ ਨੂੰ ਪਾਬੰਦੀਸ਼ੂਦਾ ਦਵਾਈ ਵੇਚਣ ਦੇ ਚੱਲਦਿਆਂ ਸੀਲ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡਰੱਗ ਇੰਸਪੈਕਟਰ ਮੈਡਮ ਹਰਿਤਾ ਬਾਂਸਲ ਨੇ ਦੱਸਿਆ ਕਿ ਵਿਭਾਗ ਨੂੰ ਇਕ ਸ਼ਿਕਾਇਤ ਪ੍ਰਾਪਤ ਹੋਈ ਸੀ ਕਿ ਗਿੱਦੜਬਾਹਾ ਦੇ ਠਾਕੁਰ ਮੁਹੱਲਾ ਸਥਿਤ ਕੇ.ਏ. ਮੈਡੀਕਲ ਹਾਲ ‘ਤੇ ਪਾਬੰਦੀਸ਼ੂਦਾ ਦਵਾਈ ਪ੍ਰੀਗਾਬਾਲਿਨ ਵੇਚੀ ਜਾ ਰਹੀ ਹੈ। ਜਿਸ ‘ਤੇ ਕਾਰਵਾਈ ਕਰਦੇ ਹੋਏ ਬੀਤੀ 19 ਮਈ ਨੂੰ ਉਨ੍ਹਾਂ ਵੱਲੋਂ ਉਕਤ ਦੁਕਾਨ ਦੀ ਚੈਕਿੰਗ ਕਰਕੇ ਪ੍ਰੀਗਾਬਾਲਿਨ ਦਵਾਈ ਬਰਾਮਦ ਕੀਤੀ ਸੀ।

ਜਿਸ ‘ਤੇ ਵਿਭਾਗ ਵੱਲੋਂ ਕੇ.ਏ. ਮੈਡੀਕਲ ਹਾਲ ਨੂੰ ਇਕ ਨੋਟਿਸ ਜਾਰੀ ਕੀਤਾ ਗਿਆ ਸੀ ਪਰੰਤੂ ਦੁਕਾਨ ਦੇ ਮਾਲਕ ਵਿਜੇ ਕੁਮਾਰ ਵੱਲੋਂ ਉਕਤ ਨੋਟਿਸ ਦੇ ਬਾਵਜੂਦ ਵੀ ਪਾਬੰਦੀਸ਼ੂਦਾ ਪ੍ਰੀਗਾਬਾਲਿਨ ਦਵਾਈ ਨੂੰ ਬੱਚਿਆਂ ਅਤੇ ਵੱਡਿਆਂ ਨੂੰ ਵੇਚਣਾ ਜਾਰੀ ਰੱਖਿਆ। ਅੱਜ ਇਸ ਸੰਬੰਧੀ ਮੁੜ ਸ਼ਿਕਾਇਤ ਪ੍ਰਾਪਤ ਹੋਣ ‘ਤੇ ਉਨ੍ਹਾਂ ਦੁਕਾਨ ਦੀ ਜਾਂਚ ਕੀਤੀ ਤਾਂ ਉਸ ਵਿਚੋਂ ਪ੍ਰੀਗਾਬਾਲਿਨ ਸਾਲਟ ਦੇ ਕੁੱਲ 6 ਡੱਬੇ ਬਰਾਮਦ ਹੋਏ, ਜਿਸ ਦੇ ਕਾਰਵਾਈ ਕਰਦੇ ਹੋਏ ਉਨ੍ਹਾਂ ਵੱਲੋਂ ਉਕਤ ਕੇ.ਏ. ਮੈਡੀਕਲ ਹਾਲ ਨੂੰ ਅਗਲੇ ਹੁਕਮਾ ਤੱਕ ਸੀਲ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -