ਪੰਜਾਬ: ਕਰਜ਼ੇ ਤੋਂ ਦੁਖੀ 23 ਸਾਲਾ ਕਿਸਾਨ ਨੇ ਕੀਤੀ ਆਤਮ ਹੱਤਿਆ, ਦੇਖੋ ਵੀਡਿਓ

ਪੰਜਾਬ: ਕਰਜ਼ੇ ਤੋਂ ਦੁਖੀ 23 ਸਾਲਾ ਕਿਸਾਨ ਨੇ ਕੀਤੀ ਆਤਮ ਹੱਤਿਆ, ਦੇਖੋ ਵੀਡਿਓ

ਤਰਨਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਮਾਨ ਵਿਖੇ ਕਰਜੇ ਤੋਂ ਦੁਖੀ ਹੋ ਕੇ 23 ਸਾਲਾਂ ਨੌਜਵਾਨ ਵੱਲੋਂ ਜਹਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਜਾਣਕਾਰੀ ਅਨੁਸਾਰ ਮ੍ਰਿਤਕ ਕਿਸਾਨ ਰਵਿੰਦਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਦੀ 10 ਕਿੱਲੇ ਦੇ ਕਰੀਬ ਪੈਲੀ ਹੈ।  ਜੋ ਕਿ ਮੁੱਠਿਆਂ ਵਾਲਾ ਦਰਿਆ ਬਿਆਸ ਦੇ ਨਾਲ ਲੱਗਦੀ ਹੈ ਅਤੇ ਕੁਝ ਸਮਾਂ ਪਹਿਲੇ ਆਏ ਹੜਾਂ ਦੇ ਪਾਣੀ ਤੋਂ ਬੀਜੀ ਹੋਈ ਝੋਨੇ ਦੀ ਫਸਲ ਬਰਬਾਦ ਹੋ ਗਈ। 

ਪਾਣੀ ਉਤਰਨ ਤੋਂ ਬਾਅਦ ਉਹਨਾਂ ਵੱਲੋਂ ਜਦੋ ਫੇਰ ਝੋਨੇ ਦੀ ਫਸਲ ਬੀਜੀ ਗਈ ਤਾ ਮੁੜ ਪਾਣੀ ਆ ਗਿਆ ਤੇ ਫਸਲ ਖਰਾਬ ਹੋ ਗਈ। ਪਾਣੀ ਘਟਣ ਤੇ ਉਹਨਾਂ ਵੱਲੋਂ ਫਿਰ ਤੋਂ ਸਰੋਂ ਦੀ ਫਸਲ ਉਸੇ ਜਮੀਨ ਵਿੱਚ ਬੀਜੀ ਤਾਂ ਉਹ ਵੀ ਖਰਾਬ ਹੋ ਗਈ । ਇਸ ਤਰਾਂ ਕਣਕ ਦੀ ਫਸਲ ਵੀ ਦੋ ਵਾਰ ਖਰਾਬ ਹੋ ਗਈ ਹੈ।  ਜਿਸ ਕਰਕੇ ਰਵਿੰਦਰ ਸਿੰਘ ਪ੍ਰੇਸ਼ਾਨ ਹੋ ਗਿਆ । ਉਸਦੇ ਉਪਰ  25 ਲੱਖ ਰੁਪਏ ਦਾ ਸੁਸਾਇਟੀ ਅਤੇ ਹੋਰ ਲੋਕਾਂ ਦਾ ਕਰਜ਼ਾ ਸੀ । ਇਸੇ ਟੈਨਸ਼ਨ ਚ ਰਵਿੰਦਰ  ਖੇਤਾਂ ਵਿੱਚ ਪਾਉਣ ਵਾਲੀ ਜਹਰੀਲੀ ਦਵਾਈ ਪੀ ਲਈ। ਪਰਿਵਾਰ ਨੇ ਉਸਨੂੰ  ਹਸਪਤਾਲ ਚ ਦਾਖਲ ਕਰਵਾਇਆ । ਜਿਥੇ ਉਸਦੀ ਮੌਤ ਹੋ ਗਈ ਰਵਿੰਦਰ ਸਿੰਘ ਦੀ ਪਤਨੀ ਬਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਇੱਕ ਬੱਚਾ ਹੈ । ਜਿਸਦੇ  ਸਕੂਲ ਦੀ ਫੀਸ ਵੀ ਉਹਨਾਂ ਤੋਂ ਨਹੀਂ ਦਿੱਤੀ ਜਾ ਰਹੀ ਸੀ।