ਬਠਿੰਡਾ : ਅਕਸੈ ਕੁਮਾਰ ਸ਼ਰਮਾਨੇ ਨੇ ਪ੍ਰੈੱਸ ਕਾਨਫਰੰਸ ਕਰਕੇ ਐਸਓਆਈ ਪ੍ਰਧਾਨਗੀ ਤੋਂ ਅਸਤੀਫੇ ਦਿੱਤਾ। ਉਹਨਾਂ ਨੇ ਪਾਰਟੀ ਵਿੱਚ ਮਾਨ ਸਮਾਨ ਨਹੀਂ ਦਿਤਾ ਰਿਹਾ ਸੀ। ਜਿਸ ਤੋਂ ਦੁਖੀ ਹੋ ਕੇ ਇਸਤੀਫਾ ਦੇਣ ਦਾ ਐਲਾਨ ਕੀਤਾ। ਉਸ ਦੇ ਨਾਲ 30 ਹੋਰ ਯੂਥ ਵਰਕਰਾਂ ਨੇ ਵੀ ਇਸਤੀਫਾ ਦਿੱਤਾ। ਉਹਨਾਂ ਕਿਹਾ ਕਿ ਕਈ ਵਾਰ ਮੈਂ ਆਪਣੀ ਗੱਲਬਾਤ ਪੰਜਾਬ ਯੂਥ ਪ੍ਰਧਾਨ ਦੇ ਕੋਲੇ ਰੱਖਣ ਦੀ ਕੋਸ਼ਿਸ਼ ਕੀਤੀ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਦੇ ਕੋਲੇ ਜਾਣ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਮੈਨੂੰ ਮਿਲਣ ਨਹੀਂ ਦਿੱਤਾ ਗਿਆ। ਇਲੈਕਸ਼ਨਾਂ ਵੇਲੇ ਹਰ ਪਾਰਟੀ ਯੂਥ ਨੂੰ ਅੱਗੇ ਕਰ ਦਿੰਦੀ ਹੈ ਅਤੇ ਉਹਨਾਂ ਤੇ ਪਰਚੇ ਕਰਵਾ ਦਿੰਦੀ ਹੈ।
ਸਰਕਾਰ ਬਣਨ ਦੇ ਬਾਅਦ ਪਿੱਛੇ ਹੱਟ ਜਾਂਦੀ ਹੈ। ਮੈਂ ਪਿਛਲੇ 10 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਐਸਓਆਈ ਪਾਰਟੀ ਵਿੱਚ ਸ਼ਾਮਿਲ ਸੀ। ਮੈਂ ਪੂਰੀ ਮਿਹਨਤ ਨਾਲ ਪਾਰਟੀ ਨੂੰ ਮਜਬੂਤ ਕੀਤਾ, ਯੂਥ ਨੂੰ ਆਪਣੇ ਨਾਲ ਜੋੜਿਆ। ਮੈਂ ਹੋਰ ਵੀ ਯੂਥ ਨੂੰ ਅਪੀਲ ਕਰਦਾ ਹਾਂ ਕਿ ਕਿਸੇ ਪਾਰਟੀ ਵਿੱਚ ਸ਼ਾਮਿਲ ਨਾ ਹੋਣ। ਇਸ ਦੇ ਵਿੱਚ ਆਪਣੀ ਜਿੰਦਗੀ ਬਰਬਾਦ ਹੈ। ਅੱਜ ਮੈਂ ਐਸਓਆਈ ਤੋਂ ਪਾਰਟੀ ਤੋਂ ਇਸਤੀਫਾ ਦੇ ਦਿੱਤਾ ਹੈ ਅਤੇ ਹੁਣ ਮੈਂ ਕਿਸੇ ਵੀ ਪਾਰਟੀ ਵਿੱਚ ਸ਼ਾਮਿਲ ਨਹੀਂ ਹੋਵਾਂਗਾ। ਮੈਂ ਆਪਣਾ ਇਸਤੀਫਾ ਐਸਓਆਈ ਦੇ ਪੰਜਾਬ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਭੇਜ ਦਿੱਤਾ ਹੈ।