Punjab Govt AD
HomePunjabRupnagarਪੰਜਾਬ: ਧੀ ਨੇ Air Force ਚ ਅਫਸਰ ਬਣ ਕੀਤਾ ਪਰਿਵਾਰ ਅਤੇ ਪਿੰਡ...

ਪੰਜਾਬ: ਧੀ ਨੇ Air Force ਚ ਅਫਸਰ ਬਣ ਕੀਤਾ ਪਰਿਵਾਰ ਅਤੇ ਪਿੰਡ ਦਾ ਨਾਂਅ ਰੋਸ਼ਨ, ਦੇਖੋ ਵੀਡੀਓ

WhatsApp Group Join Now
WhatsApp Channel Join Now

ਗੁਰਦਾਸਪੁਰ: ਪਿੰਡ ਹਰਚੋਵਾਲ ਚ ਉਸ ਵੇਲੇ ਖੁਸ਼ੀਆਂ ਦਾ ਮਾਹੌਲ ਬਣ ਗਿਆ। ਜਦੋ ਪਿੰਡ ਦੀ ਧੀ ਜੀਵਨਜੋਤ ਕੌਰ ਫਲਾਇੰਗ ਅਫਸਰ ਬਣ ਆਪਣੇ ਜੱਦੀ ਪਿੰਡ ਪਹੁੰਚੀ।  ਇਹ ਪਰਿਵਾਰ ਪੀੜੀਆਂ ਤੋਂ ਫੌਜ ਚ ਨੌਕਰੀ ਕਰਦਾ ਆ ਰਿਹਾ ਹੈ। ਜਿਥੇ ਉਸਦੇ ਦਾਦਾ, ਪਿਤਾ ਅਤੇ ਚਾਚੇ ਜੇ.ਸੀ.ਓ ਦੇ ਰੈਂਕ ‘ਤੇ ਫੌਜ ਤੋਂ ਸੇਵਾਮੁਕਤ ਹੋਏ।  ਜੀਵਨਜੋਤ ਪਰਿਵਾਰ ਤਿੰਨ ਪੀੜੀਆਂ ਚੋ ਆਪਣੇ ਪਰਿਵਾਰ ਚ ਅਫਸਰ ਵਜੋਂ ਸ਼ਾਮਲ ਹੋਣ ਵਾਲੀ ਪਹਿਲੀ ਹੈ।

ਜੀਵਨਜੋਤ ਕੌਰ ਦਾ ਇਸ ਮੁਕਾਮ ਤਕ ਪਹੁਚਣ ਦਾ ਵਡਾ ਸੰਗਰਸ਼ ਰਿਹਾ ਹੈ। ਪਰਿਵਾਰ ਨੇ ਦੱਸਿਆ ਕਿ ਜੀਵਨਜੋਤ ਨੇ ਆਪਣੀ ਮੈਟ੍ਰਿਕ ਅਤੇ 12 ਵੀ ਤਕ ਦੀ ਸਿਖਿਆ ਪਿੰਡ ਅਤੇ ਬਟਾਲਾ ਦੇ ਇਕ ਨਿਜੀ ਸਕੂਲ ਚ ਪੂਰੀ ਕੀਤੀ ਤਾ ਬਾਅਦ ਚ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਚ ਗ੍ਰੈਜੂਏਸ਼ਨ ਕੀਤੀ। ਉਸਨੂੰ ਚੰਗੀ ਆਈਟੀ ਸੈਕਟਰ ਚ ਨੌਕਰੀ ਮਿਲ ਗਈ ਅਤੇ 2 ਸਾਲ ਨੌਕਰੀ ਕੀਤੀ। 

 ਜੀਵਨਜੋਤ ਨੇ ਨੌਕਰੀ ਛੱਡ ਕੇ ਏਅਰਫੋਸ ਅਕੈਡਮੀ ਹੈਦਰਾਬਾਦ ਵਿੱਚ ਦਾਖਲਾ ਲਿਆ, ਹਾਲਾਂਕਿ ਇਹ ਸਫ਼ਰ ਇਹਨਾਂ ਆਸਾਨ ਨਹੀਂ ਸੀ। ਪਹਿਲੀਆਂ ਦੋ ਕੋਸ਼ਿਸ਼ਾਂ ਵਿੱਚ ਅਸਫਲਤਾ ਦਾ ਸਾਹਮਣਾ ਕਰ ਤੀਜੀ ਵਾਰ ਸਫਲਤਾ ਮਿਲੀ। ਇਸ ਮੌਕੇ ਤੇ ਰਿਸਤੇਦਾਰ ਅਤੇ ਪਿੰਡ ਵਾਸੀ ਅਫਸਰ ਧੀ ਅਤੇ ਪਰਿਵਾਰ ਨੂੰ ਵਧਾਈ ਦੇਣ ਪਹੁੰਚੇ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -