ਲੁਧਿਆਣਾ : ਰਿਹਾਇਸ਼ੀ ਮਕਾਨ ਉੱਤੇ ਗਲਾਡਾ ਨੇ ਕਾਰਵਾਈ ਕੀਤੀ। ਦੁਗਰੀ ਇਲਾਕੇ ਵਿੱਚ ਸਰਬਜੀਤ ਨਾਮਕ ਇੱਕ ਵਿਅਕਤੀ ਨੇ ਗਲਾਡਾ ਉੱਤੇ ਇਲਜ਼ਾਮ ਲਾਉਂਦਿਆਂ ਹੋਇਆ ਕਿਹਾ ਕਿ ਉਹਨਾਂ ਵੱਲੋਂ ਆਪਣੇ ਪੁਰਾਣੇ ਮਕਾਨ ਦੀ ਕੰਧ ਦੀ ਰਿਪੇਅਰ ਕਰਵਾਈ ਜਾ ਰਹੀ ਸੀ। ਜਿਸ ਉੱਤੇ ਗਲਾਡਾ ਵੱਲੋਂ ਬਿਨਾਂ ਉਹਨਾਂ ਨੂੰ ਨੋਟਿਸ ਦਿੱਤਿਆਂ ਅੱਜ ਕਾਰਵਾਈ ਕਰਦਿਆਂ ਕੰਧ ਨੂੰ ਢਾਹ ਦਿੱਤਾ ਗਿਆ।
ਜਿਸ ਵਿੱਚ ਕੰਧ ਦੀ ਰਿਪੇਅਰ ਕਰ ਰਹੀ ਲੇਬਰ ਦੇ ਸੱਟਾਂ ਵੀ ਲੱਗੀਆਂ ਹਨ। ਮਕਾਨ ਮਾਲਕ ਸਰਬਜੀਤ ਸਿੰਘ ਵੱਲੋਂ ਗਲਾਡਾ ਦੇ ਅਧਿਕਾਰੀਆਂ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ।