ਕੀਰਤਪੁਰ ਸਾਹਿਬ/ਸੰਦੀਪ ਸ਼ਰਮਾ: ਹਨੂੰਮਾਨ ਜੈਅੰਤੀ ਮੌਕੇ ਕੀਰਤਪੁਰ ਸਾਹਿਬ ਦੇ ਸ਼ਿਵ ਮੰਦਰ ਵਿਚ ਭਾਰੀ ਇਕੱਠ ਦੇਖਣ ਨੂੰ ਮਿਲਿਆ। ਸ੍ਰੀ ਹਨੁਮਾਨ ਜੀ ਦਾ ਜਨਮ ਦਿਵਸ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਹਨੂੰਮਾਨ ਚਾਲੀਸਾ ਦਾ ਪਾਠ 11 ਵਾਰ ਕਰਨ ਤੋਂ ਬਾਅਦ ਸਮੋਸੇ, ਲੱਡੂ, ਬਾਲੂਸ਼ਾਹੀ ਅਤੇ ਦੁੱਧ ਦਾ ਲੰਗਰ ਲਗਾਇਆ ਗਿਆ।
ਸ੍ਰੀ ਸਨਾਤਨ ਧਰਮ ਸਭਾ ਦੇ ਪ੍ਰਧਾਨ ਸੁਨੀਲ ਦੱਤ ਦਿਵੇਦੀ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਅਤੇ ਵਿਸ਼ਵ ਦੀ ਸ਼ਾਂਤੀ ਦੀ ਸੁੱਖ ਮੰਗੀ। ਸ਼ੀ ਰਾਮ ਮੰਦਰ ਦਾ ਨਿਰਮਾਣ ਦਾ ਕੰਮ ਚੱਲ ਰਿਹਾ ਹੈ, ਹਰੇਕ ਦੇਸ਼ ਵਾਸੀ ਅਤੇ ਇਲਕਾ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਇਸ ਸ੍ਰੀ ਰਾਮ ਮੰਦਰ ਦੇ ਨਿਰਮਾਣ ਵਿੱਚ ਵੱਧ-ਚੜ੍ਹ ਕੇ ਤਨ ਮਨ ਧਨ ਨਾਲ ਸਹਿਯੋਗ ਕਰੇ । ਇਸ ਸ਼ੁਭ ਅਵਸਰ ਤੇ ਧਿਆਨ ਚੰਦ ਭਾਗੀਰਥ, ਪੰਡਿਤ ੳਮ ਮੁੱਖ ਸੇਵਾਦਾਰ ਸ੍ਰੀ ਰਾਮ ਮੰਦਰ, ਪੰਡਿਤ ਅਸ਼ੋਕ ਸ਼ਾਰਦਾ ਸੁਨੀਲ ਦੱਤ ਦਿਵੇਦੀ, ਵਿਜੇ ਕੁਮਾਰ ਸੇਠੀ, ਸੁਸ਼ੀਲ ਬੇਦੀ, ਅਸ਼ੋਕ ਬੇਦੀ, ਵੰਸ਼ ਦਿਵੇਦੀ, ਰਿਸ਼ਵ ਦਿਵੇਦੀ, ਸੰਤੋਸ਼ ਸ਼ਰਮਾ, ਉਰਮਿਲਾ ਦੇਵੀ ਪ੍ਰਧਾਨ ਸ੍ਰੀ ਇਸਤਰੀ ਸਤਿਸੰਗ ਸਭਾ, ਬਿਮਲਾ ਦਿਵੇਦੀ, ਸੰਜੇ ਸ਼ਰਮਾ, ਅਵਿਨਵ ਟੰਡਨ, ਸੱਂਜੇ ਮਨੁ ਕੌੜਾ, ਮੁਕੇਸ਼ ਟੰਡਨ ਤੇ ਹੋਰ ਸੈਂਕੜੇ ਭਗਤਾਂ ਨੇ ਸ੍ਰੀ ਹਨੂੰਮਾਨ ਜੀ ਦਾ ਅਸ਼ੀਰਵਾਦ ਲਿਆ।