ਅੰਮ੍ਰਿਤਸਰ : ਅੱਜ ਧਨਤੇਰਸ ਦਾ ਸ਼ੁਭ ਤਿਉਹਾਰ ਮਨਾਇਆ ਜਾ ਰਿਹਾ ਹੈ। ਹਿੰਦੂ ਧਰਮ ‘ਚ ਦੀਵਾਲੀ ਦੇ ਨਾਲ ਇਸ ਤਿਉਹਾਰ ਦਾ ਵੀ ਖਾਸ ਮਹਤੱਵ ਹੈ। ਇਸ ਦਿਨ ਦੇਵੀ ਲਕਸ਼ਮੀ, ਭਗਵਾਨ ਕੁਬੇਰ ਦੀ ਵਿਸ਼ੇਸ਼ ਪੂਜਾ ਹੁੰਦੀ ਹੈ। ਧਨਤੇਰਸ ‘ਤੇ ਸੋਨੇ ਅਤੇ ਚਾਂਦੀ ਦੀਆਂ ਵਸਤੂਆਂ ਦੀ ਖਰੀਦਦਾਰੀ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਅੰਮ੍ਰਿਤਸਰ ਦੇ ਵਿੱਚ ਧਨ ਤੇਰਸ ਨੂੰ ਲੈ ਕੇ ਖਾਸੀਆਂ ਰੌਣਕਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਹਾਲਾਂਕਿ ਸਵੇਰ ਤੋਂ ਹੋ ਰਹੇ ਬਾਰਿਸ਼ ਕਾਰਨ ਦੁਕਾਨਦਾਰਾਂ ਦੇ ਚਿਹਰੇ ਮੁਰਝਾਏ ਹੋਏ ਸਨ। ਬਾਰਿਸ਼ ਖਤਮ ਹੁੰਦਿਆਂ ਸਾਰ ਹੀ ਬਾਜ਼ਾਰਾਂ ਦੇ ਵਿੱਚ ਖਰੀਦਦਾਰੀ ਕਰਨ ਵਾਲੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਵੀ ਦੇਖਣ ਨੂੰ ਮਿਲੀਆਂ।
ਇਸ ਦੌਰਾਨ ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਾਲ ਨਾਲੋਂ ਇੱਸ ਸਾਲ ਲੋਕਾਂ ਦੇ ਵਿੱਚ ਖਰੀਦਾਰੀ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਪਿਛਲੇ ਸਾਲ ਨਾਲੋਂ ਇਸ ਸਾਲ ਬਾਜ਼ਾਰਾਂ ਦੇ ਵਿੱਚ ਭੀੜ ਤਾਂ ਬਹੁਤ ਹੈ। ਲੇਕਿਨ ਖਰੀਦਦਾਰੀ ਲੋਕ ਘੱਟ ਕਰ ਰਹੇ ਹਨ। ਜਿਸ ਦਾ ਕਾਰਨ ਹੈ ਕਿ ਮਹਿੰਗਾਈ ਅੱਗੇ ਨਾਲੋਂ ਜਿਆਦਾ ਵਧਦੀ ਜਾ ਰਹੀ ਹੈ। ਲੇਕਿਨ ਧਨ ਤੇਰਸ ਦੇ ਮੌਕੇ ਤੇ ਲੋਕ ਬਰਤਨ ਜਰੂਰ ਖਰੀਦੇ ਹਨ। ਇਸ ਕਰਕੇ ਬਰਤਨਾਂ ਵਾਲਿਆਂ ਦੁਕਾਨਾਂ ਤੇ ਖਾਸੀ ਭੀੜ ਦੇਖਣ ਨੂੰ ਮਿਲ ਰਹੀ ਹੈ।