ਬਟਾਲਾ : ਵਿਧਵਾ ਸਤਨਾਮ ਜੋ ਕੇ ਪਤੀ ਦੀ ਮੌਤ ਤੋਂ ਬਾਅਦ ਕਬਾੜ ਇਕੱਠਾ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੀ ਹੈ। ਬੀਤੇ ਦਿਨੀ ਉਸਦਾ ਸਗਾ ਭਰਾ ਤੇ ਭਰਜਾਈ ਵਲੋਂ ਝਗੜਾ ਕਰਦੇ ਹੋਏ, ਉਸਦੇ ਘਰ ਅੰਦਰ ਵੜ ਕੇ ਵਿਧਵਾ ਸਤਨਾਮ ਦੀ ਮਾਰਕੁਟਾਈ ਕੀਤੀ। ਇਸ ਮਾਰਕੁਟਾਈ ਦੇ ਚਲਦੇ ਸਤਨਾਮ ਜ਼ਖਮੀ ਹੋ ਗਈ। ਪੁਲਿਸ ਕੋਲ ਸ਼ਿਕਾਇਤ ਕੀਤੀ ਤਾਂ ਪੁਲਿਸ ਵਲੋਂ ਇਨਸਾਫ ਤਾਂ ਨਹੀਂ ਮਿਲਿਆ, ਉਲਟਾ ਸਤਨਾਮ ਤੇ ਹੀ ਕਾਰਵਾਈ ਕਰ ਦਿੱਤੀ ਗਈ ।
ਹੁਣ ਵਿਧਵਾ ਸਤਨਾਮ ਇਨਸਾਫ ਦੀ ਗੁਹਾਰ ਲਗਾ ਰਹੀ ਹੈ। ਓਥੇ ਹੀ ਵਿਧਵਾ ਸਤਨਾਮ ਦੇ ਹੱਕ ਵਿੱਚ ਨਿਤਰੇ ਮਸੀਹ ਆਗੂ ਕੁਲਵੰਤ ਮਸੀਹ ਨੇ ਕਿਹਾ ਕਿ ਵਿਧਵਾ ਸਤਨਾਮ ਨਾਲ ਸਰਾਸਰ ਨਾ ਇਨਸਾਫੀ ਹੋ ਰਹੀ ਹੈ। ਓਹਨਾਂ ਕਿਹਾ ਕਿ ਸਤਨਾਮ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਓਥੇ ਹੀ ਵਿਧਵਾ ਸਤਨਾਮ ਦੀ ਭਰਜਾਈ ਮਾਇਆ ਨੇ ਝਗੜੇ ਦਾ ਦੋਸ਼ ਉਲਟਾ ਆਪਣੀ ਵਿਧਵਾ ਨਨਾਣ ਤੇ ਲਗਾਉਂਦੇ ਹੋਏ,
ਕਿਹਾ ਕਿ ਨਨਾਣ ਦੇ ਬੇਟੇ ਨੇ ਓਹਨਾ ਦੀ ਬਹੂ ਤੇ ਹਮਲਾ ਕਰਕੇ ਉਸਨੂੰ ਜ਼ਖਮੀ ਕਰ ਦਿੱਤਾ ਹੈ। ਜਿਸ ਤੋਂ ਬਾਅਦ ਝਗੜਾ ਵੱਧ ਗਿਆ। ਓਥੇ ਹੀ ਸੰਬੰਧਿਤ ਥਾਣਾ ਧਾਰੀਵਾਲ ਦੇ ਐਸ ਐਚ ਓ ਰਾਜਿੰਦਰ ਕੌਰ ਨੇ ਕਿਹਾ ਕਿ ਇਸ ਮਾਮਲੇ ਨੂੰ ਲੈਕੇ ਤਫਤੀਸ਼ ਕੀਤੀ ਜਾ ਰਹੀ ਹੈ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।