ਬਟਾਲਾ : ਮਾਮਲਾ ਗੁਰਦਾਸਪੁਰ ਪੁਲਿਸ ਅਧੀਨ ਪੈਂਦੇ ਥਾਣਾ ਧਾਰੀਵਾਲ ਦੇ ਕਸਬਾ ਧਾਰੀਵਾਲ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਣੇ ਮੁਨੀਸ ਕੁਮਾਰ ਸਾਡੇ ਵਾਸੀ ਰੰਜੀਵ ਕਲੋਨੀ ਨੇ ਦੱਸਿਆ ਕਿ ਉਹਨਾ ਦੇ ਗੁਆਂਢ ਛੰਭੁ ਨਾਮ ਦਾ ਲੜਕਾ ਰਹਿੰਦਾ ਹੈ। ਕੁਝ ਮਹਿਨੇ ਪਹਿਲਾ ਇਸ ਕੋਲ ਵੈਪਨ ਸੀ। ਜਿਸ ਦੀ ਸੂਚਨਾ ਅਸੀ ਪੁਲਿਸ ਨੂੰ ਦਿੱਤੀ ਸੀ ਅਤੇ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰਕੇ ਵੈਪਨ ਵੀ ਬਰਾਮਦ ਕੀਤਾ ਸੀ। ਇਹਨਾ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਸੀ। ਅਸੀ ਅਪਣਾ ਫਰਜ ਨਿਭਾਇਆ ਸੀ। ਪਰ ਹੁਣ ਇਹ ਜਮਾਨਤੀ ਬਾਹਰ ਆਏ ਹਨ ਅਤੇ ਰੰਜਿਸ਼ ਕਰਦੇ ਹੋਏ ਇਸ ਨੇ ਅਤੇ ਇਸ ਦੇ ਪਰਿਵਾਰ ਨੇ ਸਾਡੇ ਘਰ ਵਿੱਚ ਰਾਤ ਸਮੇ ਇੱਟਾਂ-ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਜਦ ਅਸੀ ਇਹਨਾ ਨੂੰ ਰੋਕਿਆ ਤਾ ਇਸਨੇ ਮੇਰੇ ਭਰਾ ਦੇ ਦਾਤਰ ਮਾਰ ਕਰ ਜਖਮੀ ਕਰ ਦਿਤਾ।
ਜਿਸ ਦੀ ਸਾਡੇ ਕੋਲ ਸੀਸੀਟੀਵੀ ਵਿਡੀਉ ਵੀ ਹੈ। ਜਿਸ ਦੀ ਸੂਚਨਾ ਅਸੀ ਧਾਰੀਵਾਲ ਪੁਲਿਸ ਨੂੰ ਦੇ ਦਿਤੀ ਹੈ। ਜਦ ਦੂਸਰੀ ਧਿਰ ਛੰਬੂ ਦੀ ਭੈਣ ਪਰਮਜੀਤ ਕੌਰ ਨਾਲ ਗੱਲਬਾਤ ਕੀਤੀ ਤਾ ਉਸ ਨੇ ਦੱਸਿਆ ਇਹ ਸਾਡੇ ਨਾਲ ਰੰਜਿਸ਼ ਰੱਖਦੇ ਹਨ ਅਤੇ ਪਹਿਲਾ ਵੀ ਮੈਰੇ ਭਰਾ ਨੂੰ ਨਜਾਇਜ ਵੈਪਨ ਦੇ ਕੇਸ ਵਿਚ ਨਜਾਇਜ ਫਸਾਇਆ ਸੀ ਅਤੇ ਹੁਣ ਫਿਰ ਇਹ ਸਾਡੇ ਨਾਲ ਝਗੜਾ ਕਰਦੇ ਹਨ। ਜਦ ਇਸ ਸਬੰਧੀ ਥਾਨਾ ਧਾਰੀਵਾਲ ਐਸਐਚਉ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾ ਆਖਿਆ ਕਿ ਦੋਨਾ ਧਿੜਾ ਦੇ ਲੋਕਾਂ ਦੇ ਸੱਟ ਲੱਗੀ। ਮੈਡੀਕਲ ਰਿਪੋਰਟ ਆਉਣ ਤੇ ਬਣਦੀ ਕਰਵਾਈ ਕੀਤੀ ਜਾਵੇਗੀ।