Advertisements
Ad 6
Advertisements
Ad 8
Advertisements
Ad 7

ਪੰਜਾਬ : ਨਸ਼ਾ ਤਸਕਰਾਂ ਖਿਲਾਫ ਪੁਲਿਸ ਦਾ ਵੱਡਾ ਐਕਸ਼ਨ, ਦੇਖੋ ਵੀਡਿਓ

ਪੰਜਾਬ : ਨਸ਼ਾ ਤਸਕਰਾਂ ਖਿਲਾਫ ਪੁਲਿਸ ਦਾ ਵੱਡਾ ਐਕਸ਼ਨ, ਦੇਖੋ ਵੀਡਿਓ ਪੰਜਾਬ : ਨਸ਼ਾ ਤਸਕਰਾਂ ਖਿਲਾਫ ਪੁਲਿਸ ਦਾ ਵੱਡਾ ਐਕਸ਼ਨ, ਦੇਖੋ ਵੀਡਿਓ

ਨਸ਼ਾ ਤਸ਼ਕਰ ਦੀ ਪ੍ਰੋਪਰਟੀ ਕੀਤੀ ਸੀਲ

ਬਠਿੰਡਾ : ਪੰਜਾਬ ਦੇ ਵਿੱਚ ਵਗ ਰਿਹਾ ਨਸ਼ੇ ਦਾ ਛੇਵਾਂ ਦਰਿਆ ਜੋ ਸਮਾਜ ਦੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਨਸ਼ੇ ਨੇ ਕਈ ਮਾਵਾਂ ਦੀਆਂ ਕੁੱਖਾਂ ਉਜਾੜ ਦਿੱਤੀਆਂ ਅਤੇ ਕਈਆਂ ਦੇ ਧੀ ਪੁੱਤ ਅਤੇ ਪਿਓ ਤੱਕ ਨੂੰ ਮੌਤ ਦੇ ਹਵਾਲੇ ਕਰ ਦਿੱਤਾ ਹੈ। ਜਿਸ ਦੇ ਵਿੱਚ ਸਭ ਤੋਂ ਵੱਡਾ ਕਿਰਦਾਰ ਇਹਨਾਂ ਨਸ਼ਾ ਤਸਕਰਾਂ ਦਾ ਹੈ। ਜਿਨਾਂ ਨੂੰ ਨਾ ਤਾਂ ਕਿਸੇ ਪੁੱਤ ਨਾਲ ਮਤਲਬ ਹੁੰਦਾ ਹੈ ਅਤੇ ਨਾ ਹੀ ਆਪਣੀ ਇੱਜਤ ਦਾ ਮਤਲਬ ਹੁੰਦਾ ਹੈ । ਇਹਨਾਂ ਨਸ਼ਾ ਤਸਕਰਾਂ ਨੂੰ ਮਤਲਬ ਹੈ ਸਿਰਫ ਸਹੁਰਤ ਕਮਾਉਣ ਅਤੇ ਆਪਣੀਆਂ ਪ੍ਰੋਪਰਟੀਆਂ ਬਣਾਉਣ ਦਾ। ਹੁਣ ਅਜਿਹੇ ਲੋਕਾਂ ਦੇ ਖਿਲਾਫ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ। ਪੰਜਾਬ ਦੇ ਵੱਖ-ਵੱਖ ਜਿਲਿਆਂ ਦੇ ਵਿੱਚ ਇਹਨਾਂ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਨੂੰ ਸੀਲ ਕੀਤਾ ਗਿਆ ਹੈ।

ਜੀ ਹਾ ਇੱਕ ਮਾਮਲਾ ਬਠਿੰਡਾ ਦੇ ਗਰੀਨ ਸਿਟੀ ਪੈਲਸ ਦੀ ਬੈਕ ਸਾਈਡ ਬੈਂਕ ਕਲੋਨੀ ਦੇ ਵਿੱਚ ਕਰੋੜਾਂ ਰੁਪਏ ਦੀ ਕਾਲੀ ਕਮਾਈ ਨਾਲ ਤਿਆਰ ਕੀਤੀ ਕੋਠੀ ਨੂੰ ਸੀਲ ਕੀਤਾ ਗਿਆ ਹੈ। ਐਸਐਚ ਓ ਥਰਮਲ ਥਾਣਾ ਹਰਜੋਤ ਸਿੰਘ ਨੇ ਜਾਣਕਾਰੀ ਦਿੰਦਿਆ ਹੋਇਆ ਕਿਹਾ ਕਿ ਨਸ਼ਾ ਤਸਕਰ ਜਸਵਿੰਦਰ ਸਿੰਘ ਉਰਫ ਵਿਕੀ ਹੈ। ਜਿਸਦੇ ਉੱਤੇ ਕਮਰਸ਼ੀਅਲ ਕੁਆਂਟਿਟੀ ਦੇ ਵਿੱਚ ਮੈਡੀਕਲ ਨਸ਼ਾ ਬਰਾਮਦ ਹੋਇਆ ਸੀ, ਜੋ ਹੁਣ ਬਠਿੰਡਾ ਕੇਂਦਰੀ ਜੇਲ ਵਿੱਚ ਸਜ਼ਾ ਕੱਟ ਰਿਹਾ ਹੈ।ਜਦੋਂ ਤੱਕ ਇਸ ਦਾ ਕੇਸ ਨਿਆਇਕ ਹਿਰਾਸਤ ਦੌਰਾਨ ਟਰਾਇਲ ਵਿੱਚ ਚੱਲੇਗਾ, ਉਦੋਂ ਤੱਕ ਇਸਦੀ ਪ੍ਰੋਪਰਟੀ ਨੂੰ ਕੰਪੀਟੈਂਟ ਅਥੋਰਟੀ ਦੇ ਵੱਲੋਂ ਸੀਲ ਕਰ ਦਿੱਤਾ ਗਿਆ ਹੈ।

ਐਸ.ਐਚ.ਓ ਨੇ ਦੱਸਿਆ ਕਿ ਡੀਜੀਪੀ ਪੰਜਾਬ ਵੱਲੋਂ ਸਖਤ ਹਦਾਇਤਾਂ ਹਨ ਕਿ ਅਜਿਹੇ ਨਸ਼ਾ ਤਸਕਰਾਂ ਦਾ ਰਿਕਾਰਡ ਕੰਪੀਟੈਟ ਅਥੋਰਟੀ ਨੂੰ ਬਣਾ ਕੇ ਭੇਜਿਆ ਜਾਵੇ ਤਾਂ ਜੋ ਅਜਿਹੇ ਨਸ਼ਾ ਤਸਕਰਾਂ ਦੀ ਪ੍ਰੋਪਰਟੀ ਨੂੰ ਸੀਲ ਕੀਤਾ ਜਾ ਸਕੇ। ਅਜਿਹਾ ਇੱਕ ਮਾਮਲਾ ਹੁਣ ਤੱਕ ਅਸੀਂ ਭੇਜ ਚੁੱਕੇ ਹਾਂ। ਇਸ ਤੋਂ ਬਾਅਦ ਹੋਰ ਵੈਰੀਫਾਈ ਕਰਕੇ ਅਜਿਹੇ ਮਾਮਲੇ ਭੇਜੇ ਜਾਣਗੇ, ਤਾਂ ਜੋ ਅਜਿਹੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕੀਤੀ ਜਾ ਸਕੇ।

Disclaimer: All news on Encounter India are computer generated and provided by third party sources, so read carefully and Encounter India will not be responsible for any issue.


Encounter India 24 Years Celebration
Add a comment

Leave a Reply

Your email address will not be published. Required fields are marked *

You cannot copy content of this page