ਸੰਗਰੁੂਰ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੁਲਿਸ ਚੌਂਕੀ ਲਹਿਰਾ ਗਾਗਾ ਅੱਗੇ ਧਰਨਾ ਲਗਾਇਆ ਗਿਆ। ਕਿਸਾਨਾਂ ਦਾ ਆਰੋਪ ਹੈ ਕਿ ਆੜਤੀਏ ਨੇ ਇੱਕ ਕਿਸਾਨ ਦੀ ਫਸਲ ਚੋਰੀ ਕੀਤੀ ਸੀ। ਕਿਸਾਨਾਂ ਨੇ ਕਿਹਾ ਪੁਲਿਸ ਨੂੰ ਕਈ ਵਾਰ ਕੰਪਲੇਂਟ ਦੇਣ ਦੇ ਬਾਵਜੂਦ ਵੀ ਸਾਡੀ ਸੁਣਵਾਈ ਨਹੀਂ ਹੋਈ। ਉਹਨੇ ਮੰਗ ਕੀਤੀ ਹੈ ਹੈ ਆੜਤੀਏ ਖਿਲਾਫ ਮਾਮਲਾ ਦਰਜ ਹੋਵੇ।
ਕਿਸਾਨਾਂ ਨੇ ਅੱਜ ਪੁਲਿਸ ਚੌਂਕੀ ਲਹਿਰਾ ਅੱਗੇ ਸੰਕੇਤਕ ਧਰਨਾ ਦਿੱਤਾ। ਉਹਨਾਂ ਕਿਹਾ ਕਿ ਜਦੋਂ ਤੱਕ ਆੜਤੀ ਖਿਲਾਫ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੰਘਰਸ਼ ਕੀਤਾ ਜਾਵੇਗਾ। ਉਧਰ ਦੂਜੇ ਪਾਸੇ ਥਾਣਾ ਮੁਖੀ ਰਣਬੀਰ ਸਿੰਘ ਨੇ ਕਿਹਾ ਦੋਨੇ ਪਾਰਟੀਆਂ ਨੂੰ ਬੁਲਾ ਕੇ ਸਮਝੌਤਾ ਕਰਾਇਆ ਜਾਵੇਗਾ।
