ਲੁਧਿਆਣਾ : ਮਨੋਹਰ ਨਗਰ ਇਲਾਕੇ ਵਿੱਚ ਤੇਜਧਾਰ ਹਥਿਆਰ ਨਾਲ ਇੱਕ ਵਿਅਕਤੀ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਇਲਾਜ ਲਈ ਸਥਾਨਕ ਸਿਵਿਲ ਹਸਪਤਾਲ ਲਿਆਉਂਦਾ ਗਿਆ।
ਵੀਡਿਓ ਦੇਖਣ ਲਈ ਲਿੰਕ ਤੇ ਕਲਿਕ ਕਰੋ
ਇਸ ਦੌਰਾਨ ਹਮਲੇ ਸਬੰਧੀ ਵੀਡੀਓ ਵੀ ਸਾਹਮਣੇ ਆਈਆਂ ਹਨ। ਉਥੇ ਹੀ ਪੀੜਤ ਦੀ ਭੈਣ ਬੇਬੀ ਅਤੇ ਉਸਦੇ ਰਿਸ਼ਤੇਦਾਰ ਦਾ ਕਹਿਣਾ ਸੀ ਕਿ ਮਹੱਲੇ ਦੇ ਕੁਝ ਨੌਜਵਾਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਅਤੇ ਹੋਰ ਚੀਜ਼ਾਂ ਨਾਲ ਉਸ ਤੇ ਜਾਨਲੇਵਾ ਹਮਲਾ ਕੀਤਾ। ਜੇਕਰ ਉਹ ਵਿੱਚ ਵਿਚਾਰਾ ਕਰਦੇ ਤਾਂ ਸ਼ਾਇਦ ਜਾਨੋ ਮਾਰ ਦਿੰਦੇ। ਉਸ ਨੂੰ ਸਿਵਲ ਹਸਪਤਾਲ ਇਲਾਜ ਲਈ ਲੈ ਕੇ ਆਏ ਹਨ। ਜਦਕਿ ਉਹ ਪੁਲਿਸ ਤੋਂ ਇਨਸਾਫ ਦੀ ਮੰਗ ਕਰਦੇ ਹਨ।
