ਬਟਾਲਾ : ਜਿਨ੍ਹਾਂ ਦੀਆਂ ਜ਼ਮੀਨਾਂ ਪੰਜਾਬ ਸਰਕਾਰ ਵਲੋਂ ਬੈਰਾਜ ਡੈਮ ਦੇ ਵਿਚ ਐਕਵਾਇਰ ਕੀਤੀਆਂ ਗਈਆਂ ਸਨ ਊਨਾ ਨੂੰ ਜਮੀਨਾਂ ਦੇ ਬਦਲੇ 227 ਬੈਰਾਜ ਔਸ਼ਦੀਆਂ ਨੂੰ ਨੌਕਰੀਆਂ ਦਿਤੀਆਂ ਗਈਆਂ ਸੀ। ਮਗਰ 10 ਸਾਲ ਨੌਕਰੀ ਕਰਨ ਤੋਂ ਬਾਅਦ ਪੰਜਾਬ ਸਰਕਾਰ ਵਲੋਂ 32 ਬੈਰਾਜ ਔਸ਼ਦੀਆਂ ਨੂੰ ਨੌਕਰੀ ਤੋ ਕਡ ਦਿਤਾ ਗਿਆ, ਜਿਸਦੇ ਚਲਦੇ ਔਸ਼ਦੀ ਪਰਿਵਾਰਾਂ ਵਿਚ ਰੋਸ਼ ਦੇਖਣ ਨੂੰ ਮਿਲ ਰਿਹਾ ਹੈ।
ਸਾਡੀ ਚੈਨਲ ਦੀ ਟੀਮ ਵਲੋਂ ਔਸ਼ਦੀ ਪਰਿਵਾਰ ਜਿਨ੍ਹਾਂ ਨੂੰ ਨੌਕਰੀ ਤੋਂ ਕਡ ਦਿੱਤਾ ਗਿਆ ਸੀ ਉਨ੍ਹਾਂ ਦੇ ਘਰ ਪਿੰਡ ਮੈਟੀਕੋਟ ਵਿਖੇ ਦੌਰਾ ਕੀਤਾ ਤੇ ਘਰਦੀਆਂ ਨਾਲ ਗੱਲਬਾਤ ਵੀ ਕੀਤੀ ਗਈ। ਉਨਾਂ ਘਰ ਜਦ ਸਾਡੀ ਟੀਮ ਪੁੱਜੀ ਤਾਂ ਵੇਖਿਆ ਕਿ ਨੌਕਰੀ ਜਾਣ ਤੋਂ ਬਾਅਦ ਪੂਰਾ ਪਰਿਵਾਰ ਗ਼ਮ ਦੇ ਵਿਚ ਡੁਬਾ ਪਿਆ ਸੀ। ਘਰ ਵਿਚ ਸੰਨਾਟਾ ਪਸਰਿਆ ਹੋਇਆ ਸੀ। ਜਦ ਸਾਡੀ ਗੱਲਬਾਤ ਘਰਦੀਆਂ ਨਾਲ ਹੋਈ ਤਾਂ ਉਨ੍ਹਾਂ ਕਿਹਾ ਕਿ ਸਾਡੀਆਂ ਜਮੀਨਾਂ ਬੈਰਾਜ ਦੇ ਵਿਚ ਪੰਜਾਬ ਸਰਕਾਰ ਵਲੋਂ ਐਕਵਾਇਰ ਕੀਤੀਆਂ ਗਈਆਂ ਸੀ। ਜਿਸਦੇ ਬਾਅਦ ਸਾਡੇ ਕਾਗਜ ਪੱਤਰ ਹਰ ਪਹਿਲੂ ਤੋਂ ਜਾਂਚ ਕਾਰਨ ਤੋਂ ਬਾਦ ਡੈਮ ਵਿਚ ਤਕਰੀਬਨ 227 ਡੈਮ ਔਸ਼ਦੀਆਂ ਨੂੰ ਨੌਕਰੀ ਤੇ ਰੱਖਿਆ ਗਿਆ ਸੀ। ਮਗਰ ਹੁਣ 10 ਸਾਲ ਬੀਤ ਜਾਣ ਤੋਂ ਬਾਅਦ ਬਿਨਾਂ ਕਿਸੇ ਨੋਟਿਸ 32 ਬੈਰਾਜ ਔਸ਼ਦੀਆਂ ਨੂੰ ਨੌਕਰੀ ਤੋਂ ਕਢ ਦਿੱਤਾ ਗਿਆ। ਜਿਸਦੇ ਚਲਦੇ ਉਨ੍ਹਾਂ ਦੇ ਘਰ ਦੇ ਹਾਲਾਤ ਦਿਨ ਬ ਦਿਨ ਮਾੜੇ ਹੁੰਦੇ ਜਾ ਰਹੇ ਹਨ। ਉਨਾਂ ਕੋਲ ਇਸ ਨੌਕਰੀ ਤੋਂ ਇਲਾਵਾ ਰੋਜ਼ੀ-ਰੋਟੀ ਦਾ ਕੋਈ ਹੋਰ ਸਾਧਨ ਨਹੀਂ ਹੈ। ਸਰਕਾਰ ਵਲੋਂ ਦਿਤੀ ਜਾਂਦੀ ਤਨਖਾਹ ਤੇ ਨਿਰਭਰ ਸੀ ਮਗਰ ਤਨਖਾਹ ਬੰਧ ਹੋਣ ਤੋਂ ਬਾਅਦ ਘਰ ਦੇ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ। ਪਰਿਵਾਰ ਨੇ ਸਰਕਾਰਾਂ ਤੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਦੋਬਾਰਾ ਨੌਕਰੀਆਂ ਤੇ ਬਹਾਲ ਕੀਤਾ ਜਾਵੇ ਤਾਂਕਿ ਉਹ ਉਜੜਨ ਤੋਂ ਬਚ ਸਕਣ।