ਹੋਸ਼ਿਆਰਪੁਰ/ਅਨਿਕੇਤ: ਅੰਮ੍ਰਿਤਪਾਲ ਕੇਸ ਵਿਚ ਕਲ ਅੰਮ੍ਰਿਤਸਰ ਪੁਲਿਸ ਅਤੇ ਹੋਸ਼ਿਆਰਪੁਰ ਪੁਲਿਸ ਵਲੋਂ ਕੱਲ ਗਿਰਫ਼ਤਾਰ ਕੀਤਾ ਗਿਆ ਭਾਈ ਜੋਗਾ ਸਿੰਘ ਨੂੰ ਅੱਜ ਬਾਦ ਦੁਪਹਿਰ ਹੋਸ਼ਿਆਰਪੁਰ ਦੀ ਜਿਲਾ ਕੋਰਟ ਸਿਮਰਨਦੀਪ ਸਿੰਘ ਸੋਹੀ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ।
ਜੋਗਾ ਸਿੰਘ ਦੇ ਵਕੀਲ ਨਾਲ ਜਦੋਂ ਗੱਲ ਕੀਤੀ ਤਾਂ ਓਨਾ ਕਿਹਾ ਕਿ ਥਾਣਾ ਮੇਹਟੀਆਣਾ ਪੁਲਿਸ ਬਲੀ ਭਾਈ ਜੋਗਾ ਸਿੰਘ ਦਾ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ। ਪੁਲਿਸ ਦਾ ਤਰਕ ਸੀ ਕੀ ਯੋਗਾ ਸਿੰਘ ਕੋਲ ਹਥਿਆਰ ਨੇ ਜੌ ਪੁਲੀਸ ਨੇ ਰਿਕਵਰ ਕਰਨ ਤੇ ਇਸ ਤੇ ਜੋਗਾ ਸਿੰਘ ਦੇ ਵਕੀਲ ਨੇ ਕਿਹਾ ਕਿ ਮੇਰੇ ਕਲਾਇੰਟ ਕੋਲ 2 ਪਿਸਟਲ ਨੇ ਓਹ ਵੀ ਲਾਈਸੈਂਈ ਹਨ।
ਥਾਣਾ ਮੇਹਟੀਆਣਾ ਐਸ.ਐਚ.ਓ ਪ੍ਰਬਜੋਤ ਕੌਰ ਦਾ ਕਹਿਣਾ ਸੀ ਕਿ ਓਨਾ ਵੱਲੋਂ ਮਾਨਯੋਗ ਅਦਾਲਤ ਤੋਂ ਜੋਗਾ ਸਿੰਘ ਦਾ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ, ਪਰ ਅਦਲਾਲਤ ਵੱਲੋਂ ਓਨਾ ਨੂੰ 3 ਦਿਨ ਦਾ ਰਿਮਾਂਡ ਹੀ ਹਾਸਿਲ ਹੋਇਆ ਹੈ, ਨਾਲ ਹੀ ਓਨਾ ਕਿਹਾ ਇਨਾ 3 ਦਿਨਾਂ ਵਿਚ ਯੋਗਾ ਸਿੰਘ ਤੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ।