ਲੁਧਿਆਣਾ : ਮਾਡਲ ਗ੍ਰਾਮ ਸਥਿਤ ਇਕ ਫੋਟੋ ਸਟੇਟ ਦੀ ਦੁਕਾਨ ਵਿੱਚ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਕਿ ਚੋਰਾਂ ਨੇ ਦੁਕਾਨ ਵਿੱਚ ਪਏ 20 ਦੀ ਨਗਦੀ, ਡਾਕੂਮੈਂਟ ਅਤੇ ਦੁਕਾਨ ਵਿੱਚ ਲੱਗੇ ਏਸੀ ਦੀਆਂ ਪਾਈਪਾਂ ਪੁਟਕੇ ਅਤੇ ਦੁਕਾਨ ਨੂੰ ਅੱਗ ਲਗਾ ਕੇ ਫਰਾਰ ਹੋ ਗਏ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਕਰੀਬ 4 ਮਹੀਨੇ ਪਹਿਲਾ ਹੀ ਉਹਨਾਂ ਨੇ ਇਹ ਦੁਕਾਨ ਖੋਲੀ ਸੀ ਅਤੇ ਉਹਨਾਂ ਦੇ ਕਿਸੇ ਨਾਲ ਕੋਈ ਰੰਜਿਸ਼ ਵੀ ਨਹੀਂ ਹੈ।
ਉਹਨਾਂ ਨੇ ਕਿਹਾ ਕਿ ਦੁਕਾਨ ਵਿੱਚ ਪਏ 20 ਹਜਾਰ ਦੀ ਨਕਦੀ, ਡਾਕੂਮੈਂਟ ਅਤੇ ਦੁਕਾਨ ਵਿੱਚ ਲੱਗੇ ਏਸੀ ਦੀਆਂ ਪਾਈਪਾਂ ਲੈ ਕੇ ਫਰਾਰ ਹੋ ਗਏ ਹਨ ਅਤੇ ਦੁਕਾਨ ਨੂੰ ਅੱਗ ਲਗਾ ਦਿੱਤੀ ਹੈ। ਜਿਸ ਨਾਲ ਉਨਾਂ ਦਾ ਲੱਖਾ ਦਾ ਨੁਕਸਾਨ ਹੋ ਗਿਆ ਹੈ। ਉਹਨਾਂ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ।
