ਡੰਪ ਮਾਲਕ ਅਤੇ ਕੀਰਤਪੁਰ ਸਾਹਿਬ ਸੋਸਾਇਟੀ ਦਾ ਰੇੜਕਾ ਬਰਕਰਾਰ
ਕੀਰਤਪੁਰ ਸਾਹਿਬ/ਸੰਦੀਪ ਸ਼ਰਮਾ: ਨਜ਼ਦੀਕੀ ਪਿੰਡ ਸਰਸਾ ਨੰਗਲ ਵਿਖੇ ਚੱਲ ਰਹੇ ਕਈ ਡੰਪਾਂ ਨੂੰ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਗੈਰ ਕਾਨੂੰਨੀ ਦਸਦਿਆਂ ਹੋਇਆ ਬੰਦ ਕਰਵਾਉਣ ਦਾ ਭਰੋਸਾ ਦਿੱਤਾ ਹੈ। ਕੀਰਤਪੁਰ ਸਾਹਿਬ ਟਰੱਕ ਸੋਸਾਇਟੀ ਇਹਨਾਂ ਪ੍ਰਾਈਵੇਟ ਡੰਪਾਂ ਦੇ ਖਿਲਾਫ਼ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੀ ਸੀ। ਇਸ ਦੌਰਾਨ ਹਲਕਾ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਇਹਨਾਂ ਡੰਪਾ ਨੂੰ ਤੁਰੰਤ ਬੰਦ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ।
ਲੇਕਿਨ ਡੰਪ ਮਾਲਕਾਂ ਨੇ ਇਸ ਗੱਲ ਦਾ ਹਵਾਲਾ ਦਿੱਤਾ ਸੀ ਕਿ ਜਿਹੜਾ ਮਾਲ ਡੰਪਾਂ ਉੱਤੇ ਪਿਆ ਹੈ ਕੇਵਲ ਉਸ ਮਾਲ ਨੂੰ ਹੀ ਚਕਾਇਆ ਜਾਵੇਗਾ। ਲੇਕਿਨ ਪਿਛਲੇ ਦਿਨੀਂ ਟਰੱਕ ਸੋਸਾਇਟੀ ਦੇ ਮੈਂਬਰ ਵੱਲੋਂ ਦੁਬਾਰਾ ਮਾਲ ਲੈ ਕੇ ਪਹੁੰਚੀਆਂ ਗੱਡੀਆਂ ਪੁਲਸ ਹਵਾਲੇ ਕਰਵਾਈਆਂ ਸਨ। ਜਿਸ ਤੋਂ ਬਾਅਦ ਅੱਜ ਡੀ ਡੀ ਪੀ ਓ ਵੱਲੋਂ ਮੌਕੇ ਤੇ ਪਹੁੰਚ ਕੇ ਡੰਪਾਂ ਨਾਲ ਸਬੰਧਤ ਬੰਦਿਆਂ ਨੂੰ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਮਾਲ ਡੰਪਾਂ ਉੱਤੇ ਪਿਆ ਹੈ ਉਸਨੂੰ ਚੱਕ ਦਿੱਤਾ ਜਾਵੇ, ਅਤੇ ਭਵਿੱਖ ਵਿੱਚ ਕੋਈ ਅਜਿਹਾ ਖਣਿਜ ਪਦਾਰਥ ਉੱਥੇ ਨਾਂ ਮੰਗਵਾਇਆ ਜਾਵੇ। ਜਿਸ ਨੂੰ ਲੈ ਕੇ ਟਰੱਕ ਆਪਰੇਟਰਾਂ ਨੇ ਕਿਹਾ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਖ਼ਲ ਤੋਂ ਬਾਅਦ ਵੀ ਡੰਪ ਮਾਲਕ ਚੋਰੀ ਪਦਾਰਥ ਮੰਗਵਾ ਰਹੇ ਹਨ।
