Punjab Govt AD
HomeHimachalਪੰਜਾਬ : ਮੋਬਾਇਲ ਠੀਕ ਕਰਵਾਉਣ ਗਿਆ ਨੌਜਵਾਨ ਨਹਿਰ 'ਚ ਡਿੱਗਿਆ, ਮੌਤ, ਦੇਖੋ...

ਪੰਜਾਬ : ਮੋਬਾਇਲ ਠੀਕ ਕਰਵਾਉਣ ਗਿਆ ਨੌਜਵਾਨ ਨਹਿਰ ‘ਚ ਡਿੱਗਿਆ, ਮੌਤ, ਦੇਖੋ ਵੀਡਿਓ

WhatsApp Group Join Now
WhatsApp Channel Join Now

ਨੰਗਲ : ਕਹਿੰਦੇ ਨੇ ਮੌਤ ਦੱਸ ਕੇ ਨਹੀਂ ਆਉਂਦੀ ਜੇ ਆ ਜਾਵੇ ਤਾਂ ਫਿਰ ਇਨਸਾਨ ਇਸ ਵੱਲ ਆਪਣੇ ਆਪ ਖਿੱਚਿਆ ਚਲਿਆ ਜਾਂਦਾ ਹੈ।  ਇਹੋ ਜਿਹਾ ਇੱਕ ਮਾਮਲਾ ਅੱਜ ਬਾਬਾ ਉਦੋ ਨੰਗਲ ਘਾਟ ਤੋਂ ਸਾਹਮਣੇ ਆਇਆ ਜਦੋਂ ਇਕ ਨੌਜਵਾਨ ਆਪਣੇ ਦੋਸਤ ਦੇ ਨਾਲ ਘਰ ਤੋਂ ਮੋਬਾਈਲ ਠੀਕ ਕਰਵਾਉਣ ਲਈ ਨੰਗਲ ਆਇਆ, ਪਰ ਬਾਬਾ ਉਦੋ ਘਾਟ ਉੱਤੇ ਉਸਦੀ ਪਾਣੀ ਵਿੱਚ ਡੁੱਬ ਜਾਣ ਦੇ ਨਾਲ ਹੀ ਮੌਤ ਹੋ ਗਈ। ਹਾਲਾਕਿ ਉਸ ਜਗ੍ਹਾ ਤੇ ਪ੍ਰਸ਼ਾਸਨ ਵੱਲੋ ਚੇਤਾਵਨੀ ਬੋਰਡ ਵੀ ਲਗਾਏ ਗਏ ਨੇ ਕਿ ਪਾਣੀ ਵਿੱਚ ਉਤਰਨਾ ਮਨਾ ਹੈ।

ਮਿਲੀ ਜਾਣਕਾਰੀ ਮੁਤਾਬਕ ਨੰਗਲ ਦੇ ਨਾਲ ਲੱਗਦੇ ਪਿੰਡ ਸੰਘੇ ਤੋਂ ਦੋ ਦੋਸਤ ਮੋਬਾਇਲ ਠੀਕ ਕਰਵਾਉਣ ਲਈ ਨੰਗਲ ਆਏ ਸਨ। ਪਰ ਉਸਦੇ ਠੀਕ ਹੋਣ ਉਪਰ ਕੁੱਝ ਸਮਾਂ ਲੱਗਣ ਕਾਰਣ ਉਹ ਬਾਬਾ ਉਦੋ ਘਾਟ ਤੇ ਸਮੇਂ ਬਿਤਾਉਣ ਵਾਸਤੇ ਚਲੇ ਗਏ । ਪਰ ਓਥੇ ਇਕ ਨੌਜਵਾਨ ਦਾ ਪੈਰ ਫਿਸਲਣ ਕਰਕੇ ਉਹ ਡੂੰਘੇ ਪਾਣੀ ਵਿਚ ਡੁੱਬ ਗਿਆ। ਜਿਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕੋਸ਼ਿਸ਼ ਨਾਕਾਮ ਰਹੀ। ਗੋਤਾਖੋਰਾਂ ਨੂੰ ਬੁਲਾ ਕੇ ਉਸ ਨੂੰ ਪਾਣੀ ਵਿਚੋਂ ਕੱਢਿਆ ਗਿਆ ਅਤੇ ਉਸ ਦੇ ਵਾਰਸਾਂ ਨੂੰ ਸੌਂਪ ਦਿੱਤਾ ਗਿਆ । ਮੌਕੇ ਤੇ ਪੁਲਿਸ ਨੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -