ਪਠਾਨਕੋਟ/ਅਨਮੋਲ: ਜਿਲੇ ਦੇ ਨੀਮ ਪਹਾੜੀ ਏਰੀਆ ਧਾਰ ਦੇ ਪਿੰਡ ਚਮਰੋੜ ਜਿਸਨੂੰ ਮਿੰਨੀ ਗੋਵਾ ਦੇ ਨਾਮ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ ਵਿੱਚ ਪੈਂਦੀ ਰਣਜੀਤ ਸਾਗਰ ਡੈਮ ਦੀ ਝੀਲ ਵਿਚ ਪਿਛਲੇ ਕਈ ਸਾਲਾਂ ਤੋਂ ਬੇੜੀ ਦੇ ਵਿੱਚ ਆਪਣੀ ਜਾਨ ਜੋਖਿਮ ਵਿੱਚ ਪਾਕੇ ਝੀਲ ਦੇ ਡੂੰਗੇ ਪਾਣੀ ਵਿੱਚ ਲੋਕ ਇਧਰ ਤੋਂ ਉੱਧਰ ਆਪਣੇ ਕੰਮਾਂ ਲਈ ਆਂਦੇ ਜਾਂਦੇ ਹਨ ਜਿਸਦੇ ਚਲਦੇ ਹਰ ਸਮੇਂ ਇਕ ਵੱਡੇ ਹਾਦਸੇ ਦੀ ਨੌਬਤ ਬਣੀ ਰਹਿੰਦੀ ਹੈ ਤੁਹਾਨੂੰ ਦਸ ਦੇਣਾ ਚਾਹੁੰਦੇ ਹਾਂ ਕਿ ਪਠਾਨਕੋਟ ਦੇ ਪਿੰਡ ਚਮਰੋੜ ਜਿਸਨੂੰ ਮਿੰਨੀ ਗੋਵਾ ਦੇ ਨਾਮ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ।
ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਿਛਲੇ ਕਈ ਸਾਲਾਂ ਤੋਂ 10 ਤੋਂ 15 ਪਿੰਡਾਂ ਦੇ ਲੋਕ ਆਪਣੇ ਕੰਮਾਂ ਦੇ ਚਲਦੇ ਬੇੜੀ ਤੇ ਰੋਜਾਨਾ ਪਠਾਨਕੋਟ ਆਂਦੇ ਜਾਂਦੇ ਹਨ। ਜਿਸਦੇ ਚਲਦੇ ਲੋਕਾਂ ਨੇ ਕਿਹਾ ਕਿ ਜਦ ਵੀ ਅਸੀਂ ਝੀਲ ਦੇ ਡੂੰਗੇ ਪਾਣੀ ਨੂੰ ਬੇੜੀ ਦੇ ਵਿੱਚ ਪਾਰ ਕਰਦੇ ਹਾਂ ਤਾਂ ਉਨ੍ਹਾਂ ਨੂੰ ਹਰ ਸਮੇਂ ਆਪਣੀ ਜਾਨ ਦਾ ਡਰ ਬਣਿਆ ਰਹਿੰਦਾ ਹੈ ਜਦ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਲੋਕਾਂ ਨੇ ਕਿਹਾ ਕਿ ਸਾਡੀ ਮਜਬੂਰੀ ਹੈ। ਲੋਕਾਂ ਵਲੋਂ ਕਿਹਾ ਗਿਆ ਕਿ ਜੇਕਰ ਅਸੀ ਪਠਾਨਕੋਟ ਜਾਂਦੇ ਹਾਂ ਤਾਂ ਉਹ ਰਸਤਾ ਤਕਰੀਬਨ 35 ਤੋਂ 40 ਕਿਲੋਮੀਟਰ ਦੂਰ ਪੈਂਦਾ ਹੈ ਜਦ ਕਿ ਇਸ ਤਰਫ ਤੋਂ ਸਾਨੂੰ 3 ਤੋਂ 4 ਕਿਲੋਮੀਟਰ ਤੱਕ ਪੈਂਦਾ ਹੈ ਲੋਕਾਂ ਵਲੋਂ ਕਿਹਾ ਗਿਆ ਕਿ ਦੇਸ਼ ਆਜ਼ਾਦ ਹੋ ਚੁਕਾ ਮਗਰ ਅੱਜ ਵੀ ਜਦ ਅਸੀਂ ਬੇੜੀ ਵਿਚ ਜਾਨ ਜੋਖਿਮ ਵਿਚ ਪਾਕੇ ਝੀਲ ਨੂੰ ਪਾਰ ਕਰਦੇ ਹਾਂ ਤੇ ਸਾਨੂੰ ਲਗਦਾ ਹੈ ਕਿ ਅਸੀਂ ਹੁਣ ਵੀ ਗੁਲਾਮ ਹਾਂ।
ਲੋਕਾਂ ਵਲੋਂ ਕਿਹਾ ਗਿਆ ਕਿ ਜਦ ਵੀ ਚੁਣਾਵ ਆਉਂਦੇ ਹਨ ਲੀਡਰ ਵੱਡੇ ਵੱਡੇ ਵਾਧੇ ਕਰਦੇ ਹਨ ਕਿ ਅਸੀਂ ਵਿਕਾਸ ਦੀਆ ਨ੍ਹੇਰੀਆਂ ਲਿਆ ਦੇਵਾਂਗੇ ਮਗਰ ਜਿੱਤਣ ਤੋਂ ਬਾਦ ਉਨ੍ਹਾਂ ਦੇ ਵਾਧੇ ਹਵਾ ਹੋ ਜਾਂਦੇ ਹਨ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਝੀਲ ਤੇ ਪੁਲ ਜਲਦ ਬਣਾਇਆ ਜਾਵੇ। ਤਾਂਕਿ ਲੋਕਾਂ ਨੂੰ ਰਾਹਤ ਮਿਲ ਸਕੇ। ਜਦ ਇਸ ਬਾਰੇ ਸਾਡੀ ਧਾਰ ਵਿਚ ਪੈਂਦੇ ਬੀ ਡੀ ਪੀ ਓ ਦਫਤਰ ਵਿੱਚ ਸਾਡੀ ਟੀਮ ਨੇ ਇਸ ਝੀਲ ਵਿੱਚ ਚਲ ਰਹੀ ਬੇੜੀ ਬਾਰੇ ਜਾਣਨ ਲਈ ਪੁਜੇ ਤਾਂ ਓਥੇ ਕੋਈ ਵੀ ਅਧਿਕਾਰੀ ਜਾ ਮੁਲਾਜਿਮ ਮੌਜੂਦ ਨਹੀਂ ਸੀ ਦਫਤਰ ਵਿਚ ਕੰਪਿਊਟਰ ਓਪਰੇਟਰ ਬੈਠੇ ਸੀ ਜਿਨ੍ਹਾਂ ਵਲੋਂ ਕਿਹਾ ਗਿਆ ਕਿ ਸਾਨੂ ਇਸ ਬਾਰੇ ਨਹੀਂ ਪਤਾ।