ਰੋਪੜ : ਪਿੰਡ ਸੈਫਲਪੁਰ ਦੇ ਵਿੱਚ ਸਿਵਲ ਕੱਪੜਿਆਂ ਚ ਪੁਲਿਸ ਇਕ ਘਰ ਵਿਚ ਵੜ ਗਈ ਤਾਂ ਹੰਗਾਮਾ ਖੜਾ ਹੋ ਗਿਆ। ਪਿੰਡ ਵਾਸੀਆਂ ਨੇ ਪੁਲਿਸ ਮੁਲਾਜ਼ਮ ਨੂੰ ਉਸ ਘਰ ਦੇ ਅੰਦਰ ਹੀ ਬੰਦ ਕਰ ਲਿਆ। ਪਿੰਡ ਦੇ ਮੋਹਤਵਰ ਵਿਅਕਤੀਆਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਪੁੱਜਣ ਤੇ ਪੁਲਿਸ ਮੁਲਾਜ਼ਮ ਨੂੰ ਬਾਹਰ ਕੱਢਿਆ ਗਿਆ।
ਕਿਸਾਨ ਆਗੂ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਦੇ ਕੱਪੜਿਆਂ ਚ ਬਿਨਾ ਪੁੱਛੇ ਪੁਲਿਸ ਮੁਲਜ਼ਮ ਉੱਨਾਂ ਦੇ ਘਰ ਵਿੱਚ ਵੜ ਗਿਆ। ਜਦੋਂ ਉੱਨਾਂ ਵੱਲੋਂ ਕਾਰਨ ਪੁੱਛਿਆ ਗਿਆ ਤਾਂ ਮੁਲਾਜ਼ਮ ਨੇ ਚਿੱਟੇ ਦਾ ਪਰਚਾ ਦਰਜ ਕਰਨ ਦੀ ਧਰਮੀ ਦਿੱਤੀ।ਜਿਸਦੇ ਕਾਰਨ ਮਾਮਲਾ ਹੋਰ ਗਰਮਾ ਗਿਆ। ਪੁਲਿਸ ਮੁਲਾਜ਼ਮ ਨੂੰ ਘਰ ਵਿੱਚ ਡੱਕਣ ਦੀ ਸੂਚਨਾ ਮਿਲਦਿਆਂ ਹੀ ਸੀਨੀਅਰ ਅਧਿਕਾਰੀ ਮੋਕੇ ਤੇ ਪੁੱਜ ਗਏ।
ਉੱਨਾਂ ਸਾਰੇ ਮਾਮਲੇ ਦੀ ਤਫ਼ਤੀਸ਼ ਕਰਨ ਤੋਂ ਬਾਅਦ ਕਿਹਾ ਕਿ ਪੁਲਿਸ ਟੀਮ ਕਿਸੇ ਮੁਲਜ਼ਮ ਦੀ ਭਾਲ ਵਿਚ ਸੀ ਤੇ ਗਲਤੀ ਨਾਲ ਇਸ ਘਰ ਵਿੱਚ ਵੜ ਗਈ ।ਜਦ ਕਿ ਅਖਾੜਾ ਚਲਾ ਰਹੇ ਰਿੰਕੂ ਪਹਿਲਵਾਨ ਨੇ ਕਿਹਾ ਕਿ ਇਕ ਪੁਲਿਸ ਮੁਲਾਜ਼ਮ ਕੁੱਝ ਦਿਨ ਪਹਿਲਾ ਉੱਨਾਂ ਕੋਲੋ ਪੈਸਿਆ ਦੀ ਮੰਗ ਕਰ ਰਿਹਾ ਸੀ ਤੇ ਉੱਨਾਂ ਵੱਲੋਂ ਪੇਸੇ ਨਹੀਂ ਦਿੱਤੇ ਗਏ। ਜਿਸ ਕਾਰਨ ਉੱਨਾਂ ਨੂੰ ਸ਼ੱਕ ਹੈ ਕਿ ਉਸੇ ਪੁਲਿਸ ਮੁਲਾਜ਼ਮ ਨੇ ਇਹ ਕਾਰਵਾਈ ਕਰਵਾਈ ਹੈ।