Punjab Govt Advertisement
HomeHimachalਪੰਜਾਬ : ਨਕਾਬਪੋਸ਼ਾ ਨੇ ਪਨਬਸ ਡਰਾਈਵਰ ਤੇ ਕੀਤਾ ਹਮਲਾ, ਦੇਖੋ ਵੀਡਿਓ

ਪੰਜਾਬ : ਨਕਾਬਪੋਸ਼ਾ ਨੇ ਪਨਬਸ ਡਰਾਈਵਰ ਤੇ ਕੀਤਾ ਹਮਲਾ, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਟਾਲਾ : ਪੈਦਲ ਜਾ ਰਹੇ ਇਕ ਸਰਕਾਰੀ ਪਨਬਸ ਡਰਾਈਵਰ ਤੇ ਲੁੱਟ ਦੀ ਨੀਅਤ ਨਾਲ ਤਿੰਨ ਮੋਟਰਸਾਈਕਲ ਸਵਾਰ ਨਕਾਬਪੋਸ਼ ਵਿਅਕਤਿਆਂ ਨੇ ਕਿਰਚਾਂ ਅਤੇ ਉਸਤਰੇ ਨਾਲ ਵਾਰ ਕਰਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਹਾਲਾਂਕਿ ਡਰਾਈਵਰ ਉਨ੍ਹਾਂ ਨਾਲ ਉਲਝ ਪਿਆ ਅਤੇ ਇਕ ਵਿਅਕਤੀ ਨੂੰ ਖੋਹ ਕਰਦੇ ਕਾਬੂ ਵੀ ਕਰ ਲਿਆ। ਪਰ ਉਹਨਾਂ ਕੋਲ ਤਿੱਖੇ ਹਥਿਆਰ ਅਤੇ ਛੁਰੀਆਂ ਹੋਣ ਕਾਰਨ ਡਰਾਈਵਰ ਦੀ ਇੱਕ ਨਾ ਚਲੀ ਅਤੇ ਨਕਾਬਪੋਸ਼ ਵਿਅਕਤਿਆਂ ਨੇ ਡਰਾਈਵਰ ਦੀ ਜੇਬ ਚੋਂ 700 ਰੁਪਏ ਦੀ ਖੋਹ ਕਰ ਫਰਾਰ ਹੋ ਗਏ। ਉਥੇ ਹੀ ਜਖ਼ਮੀ ਹਾਲਤ ਚ ਡਰਾਈਵਰ ਇਨਸਾਫ ਦੀ ਮੰਗ ਕਰ ਰਿਹਾ ਹੈ। ਬੀਤੇ ਕਲ ਕਰੀਬ ਰਾਤ 8 ਵਜੇ ਦੀ ਘਟਨਾ ਹੈ।

ਡੇਰਾ ਬਾਬਾ ਨਾਨਕ ਰੋਡ ਦੀ ਜਿਥੇ ਸ਼ਮਸ਼ੇਰ ਸਿੰਘ ਨਾਂਅ ਦਾ ਬਸ ਡਰਾਈਵਰ ਆਪਣੀ ਡਿਊਟੀ ਖਤਮ ਕਰ ਰਾਤ ਦੀ ਰੋਟੀ ਖਾਣ ਲਈ ਪੈਦਲ ਜਾ ਰਿਹਾ ਸੀ ਕਿ ਅਚਾਨਕ ਪਲਸਰ ਮੋਟਰਸਾਈਕਲ ਤੇ ਸਵਾਰ ਤਿਨ ਵਿਅਕਤਿਆਂ ਨੇ ਸ਼ਮਸ਼ੇਰ ਸਿੰਘ ਨੂੰ ਰੋਕਿਆ ਅਤੇ ਉਸ ਤੋਂ ਜਬਰਦਸਤੀ ਜੇਬ ਚੋ ਪੈਸੇ ਅਤੇ ਮੋਬਾਈਲ ਫੋਨ ਖੋਹ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਸ਼ਮਸ਼ੇਰ ਵਲੋਂ ਵਿਰੋਧ ਕੀਤਾ ਗਿਆ ਤਾਂ ਉਕਤ ਨੌਜਵਾਨਾਂ ਵਲੋਂ ਕਿਰਚਾਂ ਨਾਲ ਹਮਲਾ ਕਰ ਦਿੱਤਾ ਗਿਆ। ਉਥੇ ਹੀ ਸ਼ਮਸ਼ੇਰ ਨੇ ਦੱਸਿਆ ਉਹ ਉਸ ਤੇ ਉਸਤਰੇ ਅਤੇ ਕਿਰਚਾਂ ਨਾਲ ਵਾਰ ਕਰ ਬੁਰੀ ਤਰ੍ਹਾਂ ਜਖਮੀ ਕਰਕੇ ਅਤੇ ਉਸ ਦੀ ਜੇਬ ਵਿੱਚੋਂ ਨਿਕਲੇ ਸਿਰਫ 700 ਰੁਪਏ ਲੈ ਕੇ ਫਰਾਰ ਹੋ ਗਏ। ਸਿਵਲ ਹਸਪਤਾਲ ਮੈਡੀਕਲ ਡਿਊਟੀ ਅਫਸਰ ਡਾ ਸਮਿਤੀ ਨੇ ਦੱਸਿਆ ਕਿ ਬਾਹ ਤੇ ਤੇਜ ਧਾਰ ਹਤਿਆਰਾ ਨਾਲ ਜਖਮੀ ਕੀਤਾ ਸੀ ਅਤੇ ਉਹਨਾਂ ਵਲੋਂ ਇਲਾਜ ਕੀਤਾ ਜਾ ਰਿਹਾ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt Advertisement

Latest News

- Advertisement -
- Advertisement -