ਬਟਾਲਾ: ਜਿਲੇ ‘ਚ ਰੱਖੜੀ ਦੀਆਂ ਖੁਸ਼ੀਆਂ ਗ਼ਮੀ ‘ਚ ਬਦਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪਤਨੀ ਨੂੰ ਨਾਲ ਲੈਕੇ ਭੈਣ ਕੋਲੋਂ ਬਟਾਲਾ ਰੱਖੜੀ ਬਣਵਾ ਵਾਪਿਸ ਜਾ ਰਹੇ ਇਕ ਵਿਅਕਤੀ ਦੀ ਹੋਈ ਸੜਕ ਹਾਦਸੇ ‘ਚ ਮੌਤ ਹੋ ਗਈ। ਜਦਕਿ ਪਤਨੀ ਵੀ ਹਾਦਸੇ ‘ਚ ਗੰਭੀਰ ਜਖਮੀ ਹੋਈ। ਜਿਸਨੂੰ ਸਿਵਲ ਹਸਪਤਾਲ ਬਟਾਲਾ ਤੋਂ ਅੰਮ੍ਰਿਤਸਰ ਇਲਾਜ ਲਈ ਰੈਫਰ ਕੀਤਾ ਗਿਆ। ਉਥੇ ਹੀ ਸਥਾਨਿਕ ਲੋਕਾਂ ਨੇ ਦੱਸਿਆ ਕਿ ਬਟਾਲਾ – ਕਾਦੀਆਂ ਰੋਡ ਤੇ ਚਲ ਰਹੇ ਸੜਕ ਦੇ ਨਿਰਮਾਣ ਦੇ ਕਾਰਨ ਇਹ ਸੜਕ ਹਾਦਸਾ ਹੋਇਆ। ਕਸਬਾ ਕਾਦੀਆਂ ਦੇ ਨੇੜਲੇ ਪਿੰਡ ਕਾਲ੍ਹਵਾਂ ਦੇ ਰਹਿਣ ਵਾਲੇ 40 ਸਾਲਾਂ ਦੇ ਲਖਵਿੰਦਰ ਸਿੰਘ ਆਪਣੇ ਮੋਟਰਸਾਈਕਲ ਤੇ ਆਪਣੀ ਪਤਨੀ ਰਣਜੀਤ ਕੌਰ ਨਾਲ ਆਪਣੀ ਬਟਾਲਾ ਰਹਿ ਰਹੀ ਭੈਣ ਦੇ ਘਰ ਰੱਖੜੀ ਬਣਵਾਉਣ ਤੋਂ ਬਾਅਦ ਆਪਣੇ ਪਿੰਡ ਵਾਪਿਸ ਜਾ ਰਿਹਾ ਸੀ।
ਇਸ ਦੌਰਾਨ ਕਾਦੀਆਂ ਰੋਡ ਤੇ ਜਾਂਦੇ ਅਚਾਨਕ ਪਿੱਛੋਂ ਤੇਜ ਰਫਤਾਰ ਕਾਰ ਆਉਂਦੀ ਵੇਖੀ ਤੇ ਜਿਵੇ ਹੀ ਲਖਵਿੰਦਰ ਨੇ ਆਪਣਾ ਮੋਟਰਸਾਈਕਲ ਸੜਕ ਕੰਡੇ ਕੀਤਾ ਤਾ ਕੰਡੇ ਤੇ ਖੜੇ ਰੁੱਖ ‘ਚ ਟੱਕਰ ਹੋਣ ਦੇ ਚਲਦੇ ਇਹ ਦਰਦਨਾਕ ਸੜਕ ਹਾਦਸਾ ਵਪਰ ਗਿਆ। ਜਿਸ ਦੌਰਾਨ ਸਥਾਨਿਕ ਲੋਕਾਂ ਨੇ ਦੋਵਾਂ ਨੂੰ ਐਮਬੂਲੈਂਸ 108 ਦੇ ਜਰੀਏ ਸਿਵਲ ਹਸਪਤਾਲ ਬਟਾਲਾ ਭੇਜਿਆ। ਸਿਵਲ ਹਸਪਤਾਲ ਬਟਾਲਾ ‘ਚ ਡਿਊਟੀ ਮੈਡੀਕਲ ਅਫਸਰ ਡਾ. ਗੁਰਸ਼ਰਨ ਸਿੰਘ ਕਾਹਲੋਂ ਨੇ ਦੱਸਿਆ ਕਿ 2 ਮਰੀਜ਼ ਐਮਬੂਲੈਂਸ ਰਾਹੀਂ ਹਸਪਤਾਲ ਪਹੁੰਚੇ ਤਾਂ ਇਸ ਦੌਰਾਨ ਲਖਵਿੰਦਰ ਸਿੰਘ ਦੀ ਪਹਿਲਾ ਹੀ ਮੌਤ ਹੋ ਚੁਕੀ ਸੀ, ਜਦਕਿ ਉਸਦੀ ਪਤਨੀ ਰਣਜੀਤ ਕੌਰ ਦੇ ਸਿਰ ‘ਚ ਗੰਭੀਰ ਸੱਟ ਲਗੀ ਹੋਣ ਦੇ ਚਲਦੇ ਹਾਲਾਤ ਬੇਹੱਦ ਗੰਭੀਰ ਸੀ। ਜਿਸ ਤੋ ਬਾਅਦ ਉਹਨਾਂ ਨੇ ਰਣਜੀਤ ਕੌਰ ਨੂੰ ਇਲਾਜ ਲਈ ਅੰਮ੍ਰਿਤਸਰ ਹਸਪਤਾਲ ‘ਚ ਇਲਾਜ ਲਈ ਰੈਫਰ ਕਰ ਦਿੱਤਾ।