Punjab Govt
HomeHimachalਪੰਜਾਬ: ਨਬਾਲਿਗ ਲੜਕੀ ਨਾਲ ਲੜਕੇ ਨੇ ਕੀਤੀ ਜਬਰਜਨਾਹ ਦੀ ਕੋਸ਼ਿਸ, ਦੇਖੋ ਵਿਡਿਓ

ਪੰਜਾਬ: ਨਬਾਲਿਗ ਲੜਕੀ ਨਾਲ ਲੜਕੇ ਨੇ ਕੀਤੀ ਜਬਰਜਨਾਹ ਦੀ ਕੋਸ਼ਿਸ, ਦੇਖੋ ਵਿਡਿਓ

WhatsApp Group Join Now
WhatsApp Channel Join Now

ਗੁਰਦਾਸਪੁਰ :  ਮੋਬਾਇਲ ਅਤੇ ਟੀਵੀ ਨੇ ਨੌਜਵਾਨ ਪੀੜੀ ਨੂੰ ਬੁਰੀ ਤਰ੍ਹਾਂ ਨਾਲ ਭਟਕਾ ਦਿਤਾ ਹੈ। ਹਾਲਾਤ ਇਹ ਬਣ ਰਹੇ ਹਨ ਕਿ ਸਕੂਲਾਂ ਵਿੱਚ ਪੜਨ ਵਾਲੇ ਬੱਚੇ ਜੋ ਅਜੇ ਪੂਰੀ ਤਰ੍ਹਾਂ ਜਵਾਨ ਵੀ ਨਹੀਂ ਹੋਏ ਜਬਰ ਜਨਾਹ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅਜਿਹੀ ਹੀ ਇੱਕ ਘਟਨਾ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਤਹਿਤ ਆਉਂਦੇ ਥਾਨਾ ਧਾਰੀਵਾਲ ਦੇ ਤਹਿਤ ਵਾਪਰੀ ਹੈ। ਜਿੱਥੇ ਇੱਕ ਨੌਵੀਂ ਜਮਾਤ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਨੇ ਗਿਆਰਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ ਜ਼ਨਾਹ ਦੀ ਕੋਸ਼ਿਸ਼ ਕੀਤੀ । ਜਬਰ ਜ਼ਨਾਹ ਦੀ ਕੋਸ਼ਿਸ਼ ਕਰਨ ਵਾਲਾ ਲੜਕਾ ਅਤੇ ਉਸ ਦੀ ਸ਼ਿਕਾਰ ਬਣੀ ਲੜਕੀ ਦੋਨੋਂ ਹੀ ਨਾਬਾਲਗ ਹਨ। ਸ਼ਿਕਾਰ ਹੋਈ ਵਿਦਿਆਰਥਣ ਵਲੋਂ ਆਪਣੇ ਸਕੂਲ ਦੀਆਂ ਟੀਚਰਾਂ ਨੂੰ ਸਾਰੀ ਗੱਲ ਦੱਸਣ ਤੋਂ ਬਾਅਦ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਗਿਆ। ਥਾਨਾ ਧਾਰੀਵਾਲ ਦੀ ਪੁਲਿਸ ਵੱਲੋਂ ਮਾਮਲੇ ਵਿਚ ਤੁਰੰਤ ਕਾਰਵਾਈ ਕਰਦੇ ਹੋਏ ਲੜਕੇ ਨੂੰ ਗਿਰਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਅਤੇ ਓਬਜ਼ਰਵੇਸ਼ਨ ਹੋਮ ਵਿਚ ਭੇਜ ਦਿੱਤਾ ਗਿਆ ਹੈ।

ਲੜਕੀ ਦੀ ਮਾਤਾ ਨੇ ਦੱਸਿਆ ਕਿ ਲੜਕੀ ਨੂੰ ਸਕੂਲ ਟੀਚਰਾਂ ਨੇ ਸਕੂਲ ਬੁਲਾਇਆ ਅਤੇ ਸਾਰੀ ਗੱਲ ਦੱਸੀ ਗਈ। ਜਿਸ ਤੋਂ ਬਾਅਦ ਟੀਚਰਾਂ ਦੇ ਕਹਿਣ ਤੇ ਉਹ ਲੜਕੀ ਨੂੰ ਲੈ ਕੇ ਥਾਣੇ ਆਈ ਅਤੇ ਮਾਮਲਾ ਦਰਜ ਕਰਵਾਇਆ। ਲੜਕੀ ਦੀ ਮਾਤਾ ਨੇ ਮੰਗ ਕੀਤੀ ਕਿ ਉਸ ਦੀ ਲੜਕੀ ਬਹੁਤ ਸਿੱਧੀ ਸਾਦੀ ਹੈ । ਉਸਦੇ ਭੋਲੇਪਨ ਦਾ ਫਾਇਦਾ ਚੁੱਕਣ ਵਾਲੇ ਲੜਕੇ ਨੂੰ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਹੋਰ ਕੋਈ ਲੜਕੀ ਉਸਦਾ ਸ਼ਿਕਾਰ ਨਾ ਬਣੇ। ਐਸ.ਐਚ.ਓ ਰਜਿੰਦਰ ਕੌਰ ਨੇ ਦੱਸਿਆ ਕਿ ਪੀੜਤ ਲੜਕੀ ਦੀ ਮਾਤਾ ਦੇ ਬਿਆਨਾਂ ਤੇ ਲੜਕੇ ਦੇ ਖਿਲਾਫ ਧਾਰਾ 376 ਅਤੇ ਪੈਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਹਾਂ ਦਾ ਮੇਡਿਕਲ ਕਰਵਾਇਆ ਗਿਆ ਹੈ ਅਤੇ ਦੋਵੇਂ ਹੀ ਨਬਾਲਗ ਹਨ ਇਸ ਲਈ ਲੜਕੇ ਨੂੰ ਓਬਜ਼ਰਵੇਸ਼ਨ ਹੋਮ ਭੇਜ ਦਿੱਤਾ ਗਿਆ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt

Latest News

- Advertisement -
- Advertisement -