ਮੋਗਾ : 18ਸਤੰਬਰ ਨੂੰ ਬਾਘਾਪੁਰਾਣਾ ਵਿੱਚ ਯੂਥ ਅਕਾਲੀ ਦਲ ਦਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਆਮਦ ਨੂੰ ਲੈ ਵੱਡਾ ਇਕੱਠ ਕਰਨ ਲਈ ਖਣਮੁੱਖ ਭਾਰਤੀ ਪਤੋ ਸਾਬਕਾ ਡਾਇਰੈਕਟਰ ਪੰਜਾਬ ਸਟੇਟ ਸੈਟਰਲ ਕੋਅਪਟਿਵ ਪੰਜਾਬ ,ਤੇ ਬਲਦੇਵ ਸਿੰਘ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਵੱਲੋਂ ਹਲਕਾ ਨਿਹਾਲ ਵਾਲਾ ਦੇ ਪਿੰਡਾ ਵਿੱਚ ਜਾ ਕੇ ਵਰਕਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਪਿੰਡ ਦੀਦਾਰੇ ਵਾਲਾ ਪਤੋ ਹੀਰਾ ਸਿੰਘ ਮਾਣੂਕੇ ਗਿੱਲ ਵਿਖੇ ਅਕਾਲੀਦਲ ਦੇ ਵਰਕਰਾਂ ਨਾਲ ਕੀਤੀਆਂ ਗਈਆਂ ਮੀਟਿੰਗਆਂ ਵਿੱਚ ਯੂਥ ਅਕਾਲੀਦਲ ਦੇ ਸੂਬਾ ਪ੍ਰਧਾਨ ਦੀ ਆਮਦ ਨੂੰ ਲੈ ਕੇ ਵਰਕਰਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ।
ਇਸ ਮੌਕੇ ਮੁਖ ਭਾਰਤੀ ਪੱਤੋਂ ਨੇ ਕਿਹਾ ਕਿ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਦੀ ਨਿਹਾਲ ਸਿੰਘ ਵਾਲਾ ਵਿੱਚ ਵਰਕਰ ਮਿਲਣੀ ਇੱਕ ਰੈਲੀ ਦਾ ਰੂਪ ਧਾਰੇਗੀ । ਇਸ ਸਮਾਗਮ ਵਿੱਚ 15 ਹਜਾਰ ਤੋਂ ਉੱਪਰ ਹੋਵੇਗਾ। ਇਸ ਮੌਕੇ ਤੇ ਓਹਨਾ ਨੇ ਕਿਹਾ ਕਿ ਯੂਥ ਅਕਾਲੀ ਦਲ ਦੀ ਪ੍ਰਧਾਨ ਨੂੰ ਲੈ ਕੇ ਯੂਥ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਇਸ ਮੌਕੇ ਤੇ ਮੁੱਖ ਭਾਰਤੀ ਪਤੋ ਵਲੋਂ ਯੂਥ ਅਕਾਲੀ ਦਲ ਦੇ ਨਵੇਂ ਬਣੇ ਜਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਗਿੱਲ ਲੰਡੇਕੇ ਦਾ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਅਮਰਜੀਤ ਸਿੰਘ ਗਿੱਲ ਜਿਲ੍ਹਾ ਪ੍ਰਧਾਨ ਨੇ ਸਨਮੁਖ ਭਾਰਤੀ ਪਤੋ ਤੋਂ ਇਲਾਵਾ ਨਿਹਾਲ ਸਿੰਘ ਵਾਲਾ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਇੱਕ ਹੋ ਕੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਦੀ ਅਪੀਲ ਕੀਤੀ।