Punjab Govt AD
HomeHimachalਪੰਜਾਬ : 3 ਪਿਸਟਲ, 3 ਮੈਗਜ਼ੀਨ ਅਤੇ ਕਾਰਤੂਸਾ ਸਮੇਤ 5 ਗੈਂਗਸਟਰ ਕਾਬੂ,...

ਪੰਜਾਬ : 3 ਪਿਸਟਲ, 3 ਮੈਗਜ਼ੀਨ ਅਤੇ ਕਾਰਤੂਸਾ ਸਮੇਤ 5 ਗੈਂਗਸਟਰ ਕਾਬੂ, ਦੇਖੋ ਵੀਡਿਓ

WhatsApp Group Join Now
WhatsApp Channel Join Now

ਬਟਾਲਾ: ਪੁਲਿਸ ਵਲੋਂ ਡੇਰਾ ਬਾਬਾ ਨਾਨਕ ਦੇ ਕਾਹਲਾਂਵਾਲੀ ਚੌਂਕ ਵਿੱਚ ਗੈਂਗਸਟਰਾਂ ਨਾਲ ਹੋਈ ਮੁੱਠਭੇੜ ਹੋਈ ਸੀ। ਇਸ ਮੁਕਾਬਲੇ ਚ ਹੋਈ ਫਾਇਰਿੰਗ ਵਿੱਚ ਇਕ ਗੈਂਗਸਟਰ ਜ਼ਖਮੀ ਵੀ ਹੋਇਆ ਸੀ। ਪੁਲਿਸ ਨੇ  ਉਸ ਸਮੇਤ 5 ਗੈਂਗਸਟਰ ਨੂੰ ਕਾਬੂ ਕੀਤਾ ਸੀ । ਜਿਹਨਾਂ ਕੋਲੋ 3 ਪਿਸਟਲ,3 ਮੈਗਜ਼ੀਨ  ਅਤੇ 11 ਜਿੰਦਾ ਕਾਰਤੂਸ ਸਮੇਤ ਇਕ ਗੱਡੀ ਬਰਾਮਦ ਕੀਤੀ ਗਈ। ਫੜੇ ਗਏ 5 ਗੈਂਗਸਟਰਾਂ ਤੇ ਪਹਿਲਾ ਕੁੱਲ 11 ਕੇਸ ਦਰਜ ਹਨ ਅਤੇ ਪੁਲਿਸ ਨੂੰ ਕਾਫੀ ਸਮੇਂ ਤੋਂ ਲੋੜੀਂਦੇ ਸੀ। 

ਡੀ ਐਸ ਪੀ ਮਨਿੰਦਰ ਪਾਲ ਸਿੰਘ ਨੇ ਪ੍ਰੈਸ ਵਾਰਤਾ ਦੌਰਾਨ ਦੱਸਿਆ ਕਿ ਇਹ ਪੰਜ ਗੈਂਗਸਟਰ ਜਿਹਨਾਂ ਵਿੱਚ ਸ਼ਿਵਕਰਨ ਸਿੰਘ,ਸਜਨਪ੍ਰੀਤ ਸਿੰਘ ,ਸਰਬਜੀਤ ਸਿੰਘ, ਨਵਦੀਪ ਸਿੰਘ ਅਤੇ ਡਾਕਟਰ ਤਰਸੇਮ ਸਿੰਘ ਇਕ ਗੱਡੀ ਸਵਿਫਟ ਦਿੱਲੀ ਨੰਬਰ ਤੇ ਸਵਾਰ ਹੋਕੇ। ਬੀਤੇ ਕੱਲ੍ਹ ਆਪਣੇ ਸਾਥੀ ਗੈਂਗਸਟਰ ਚਰਨਪ੍ਰੀਤ ਸਿੰਘ ਜੋ ਕੇ ਪਿਛਲੇ ਸਮੇਂ ਦੋ ਧਿਰਾਂ ਦਰਮਿਆਨ ਹੋਏ ਝਗੜੇ ਵਿੱਚ ਮਾਰਿਆ ਗਿਆ ਸੀ ਉਸਦੇ ਭੋਗ ਤੇ ਪਿੰਡ ਤਲਵੰਡੀ ਗੋਰਾਇਆ ਪਹੁੰਚੇ ਹੋਏ ਸਨ। ਜਿਸਦੀ  ਇਤਲਾਹ ਪੁਲਿਸ  ਨੂੰ ਮਿਲਦੀਆਂ ਹੀ ਇਹਨਾਂ ਦਾ ਪਿੱਛਾ ਕੀਤਾ  ਗੈਂਗਸਟਰਾਂ ਵਲੋਂ ਗੱਡੀ ਤੇ ਭੱਜਦੇ ਹੋਏ ਗੱਡੀ ਕਾਹਲਾਂ ਵਾਲੀ ਚੌਂਕ ਵਿੱਚ ਕੰਧ ਨਾਲ ਟਕਰਾ ਗਈ।  ਜਿਥੇ ਦੋਸ਼ੀਆਂ ਵਲੋਂ ਪੁਲਿਸ ਉਤੇ ਫਾਇਰਿੰਗ ਕੀਤੀ ਗਈ ਜਵਾਬੀ ਫਾਇਰਿੰਗ ਵਿਚ ਸ਼ਿਵਕਰਨ ਸਿੰਘ ਪੈਰ ਵਿੱਚ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ ਤੇ ਬਾਕੀਆਂ ਨੂੰ ਖੇਤਾਂ ਵਿਚੋ ਕਾਬੁ ਕਰ ਲਿਆ ਗਿਆ। ਪੁਲਿਸ ਨੇ  ਪੰਜਾਂ ਦੋਸ਼ੀਆਂ ਨੂੰ ਕੋਰਟ ਚ ਪੇਸ਼ ਕਰ 3 ਤਿੰਨ ਦਾ ਰਿਮਾਂਡ ਹਾਸਿਲ ਕਰ ਲਿਆ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -