ਬਟਾਲਾ : ਮੋਟਰਸਾਈਕਲ ਸਵਾਰ 2 ਅਨਪਛਾਤਿਆ ਨੇ ਟਰੈਵਲ ਏਜੇਂਟ ਦੀ ਬੰਦ ਦੁਕਾਨ ਤੇ ਫਾਇਰਿੰਗ ਕਰਨ ਦਾ ਮਾਮਲਾ ਸਾਮਣੇ ਆਇਆ। ਇਸ ਘਟਨਾ ਨੂੰ ਲੈਕੇ ਬਟਾਲਾ ਪੁਲਿਸ ਦੇ ਐਸ.ਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਅਧੀਨ ਪੈਂਦੇ ਕਸਬਾ ਕੋਟਲੀ ਸੂਰਤ ਮੱਲੀ ਵਿਖੇ ਟਰੈਵਲ ਏਜੇਂਟ ਤਰਨਜੀਤ ਸਿੰਘ ਦੀ ਬੰਦ ਦੁਕਾਨ ਤੇ ਮੋਟਰਸਾਈਕਲ ਅਣਪਛਾਤੇ 2 ਸਵਾਰਾਂ ਨੇ ਗੋਲੀਆਂ ਚਲਾਈਆਂ। ਇਸ ਦੌਰਾਨ ਤਿੰਨ ਦੇ ਕਰੀਬ ਫਾਇਰ ਕੀਤੇ ਗਏ ਹਨ, ਜੋ ਬੰਦ ਦੁਕਾਨ ਦੇ ਸ਼ਟਰ ਤੇ ਲੱਗੇ ਹਨ ।
ਪੁਲਿਸ ਮੁਤਾਬਿਕ ਜਾਨੀ ਨੁਕਸਾਨ ਤੋਂ ਬਚਾ ਹੈ। ਉਹਨਾਂ ਕਿਹਾ ਕਿ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ, ਪਰ ਹਮਲਾਵਰਾਂ ਦਿਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਇਆ ਹਨ। ਪੁਲਿਸ ਨੇ ਕਿਹਾ ਕਿ ਬਾਕੀ ਬਿਆਨਾਂ ਦੇ ਅਧਾਰ ਤੇ ਕੇਸ ਦਰਜ ਕਰਨ ਜਾ ਰਹੇ ਹਾਂ। ਉਹਨਾਂ ਦਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕੇ ਕਰ ਰਹੀ ਹੈ, ਕੇ ਕਿਸ ਰੰਜਿਸ਼ ਦੇ ਤਹਿਤ ਇਹ ਹਮਲਾ ਕੀਤਾ ਗਿਆ ਹੈ ਅਤੇ ਹਮਲਾਵਰ ਕੌਨ ਸਨ।