HomePunjabRupnagarਪੰਜਾਬ : ਨਜਾਇਜ਼ ਸ਼ਰਾਬ ਅਤੇ ਦੋ ਪਹਿਆ 3 ਵਾਹਨ ਸਮੇਤ 2 ਗ੍ਰਿਫਤਾਰ,...

ਪੰਜਾਬ : ਨਜਾਇਜ਼ ਸ਼ਰਾਬ ਅਤੇ ਦੋ ਪਹਿਆ 3 ਵਾਹਨ ਸਮੇਤ 2 ਗ੍ਰਿਫਤਾਰ, ਦੇਖੋ ਵੀਡਿਓ

WhatsApp Group Join Now
WhatsApp Channel Join Now

ਗੁਰਦਾਸਪੁਰ : ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ 2 ਦੋਸ਼ੀਆਂ ਨੂੰ ਨਜਾਇਜ਼ ਸ਼ਰਾਬ ਅਤੇ ਚੋਰੀ ਦੇ ਮੋਟਰਸਾਈਕਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਦੋਹਾਂ ਦੇ ਖਿਲਾਫ ਥਾਨਾ ਸਿਟੀ ਗੁਰਦਾਸਪੁਰ ਵਿੱਚ ਦੋ ਵੱਖ ਵੱਖ ਮਾਮਲੇ ਦਰਜ ਕੀਤੇ ਗਏ ਹਨ। ਥਾਣਾ ਸਿਟੀ ਪੁਲਿਸ ਵੱਲੋਂ 15 ਪੇਟੀਆਂ ਯਾਨੀ 180 ਬੋਤਲਾਂ ਠੇਕੇ ਦੀ ਸ਼ਰਾਬ ਸਮੇਤ ਵੀ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੀ ਪਹਿਚਾਨ ਗਗਨਦੀਪ ਉਰਫ ਸੋਨੂ ਮਹਾਜਨ ਵਾਸੀ ਲੁਧਿਆਣਾ ਦੇ ਤੌਰ ਤੇ ਹੋਈ ਹੈ। ਦੋਸ਼ੀ ਚਿੱਟੇ ਰੰਗ ਦੀ ਸਵਿਫਟ ਡਿਜ਼ਾਇਰ ਕਾਰ ਦੀ ਡਿੱਗੀ ਵਿੱਚ ਪੁਰਾਣਾ ਸਾਲਾ ਸਾਈਡ ਤੋਂ ਸ਼ਰਾਬ ਦੀਆਂ ਇਹ ਪੇਟੀਆਂ ਭਰ ਕੇ ਲਿਆ ਰਿਹਾ ਸੀ । ਉਹਨਾਂ ਦੱਸਿਆ ਕਿ ਮੁਢਲੀ ਪੁੱਛ ਗਿਛ ਦੌਰਾਨ ਦੱਸਿਆ ਹੈ ਕਿ ਉਹ ਇਹ ਸ਼ਰਾਬ ਅੰਮ੍ਰਿਤਸਰ ਤੋਂ ਲੈ ਕੇ ਆ ਰਿਹਾ ਸੀ। ਇਸ ਬਾਰੇ ਉਸ ਦਾ ਰਿਮਾਂਡ ਲੈ ਕੇ ਹੋਰ ਪੁੱਛਗਿਛ ਕੀਤੀ ਜਾਵੇਗੀ। ਐਸ ਐਚ ਓ ਨੇ ਦੱਸਿਆ ਕਿ ਦੋਸ਼ੀ ਗਗਨਦੀਪ ਤੇ ਪਹਿਲਾਂ ਵੀ ਕਈ ਚੋਰੀ ਅਤੇ ਲੁੱਟਖੋ ਦੇ ਮਾਮਲੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ। ਜਦਕਿ ਇਸ ਦੇ ਖਿਲਾਫ ਥਾਨਾ ਦੋਰਾਂਗਲਾ ਵਿੱਚ ਅਸਲਾ ਐਕਟ ਅਧੀਨ ਵੀ ਇੱਕ ਮਾਮਲਾ ਦਰਜ ਹੈ।

ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਗੁਰਦਾਸਪੁਰ ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਐਸਡੀ ਕਾਲਜ ਨੇੜੇ ਨਾਕਾ ਲਗਾ ਕੇ ਪਿੰਡ ਮੁਸਤਫਾ ਜੱਟਾਂ ਦੇ ਰਹਿਣ ਵਾਲੇ ਸਲਾਤੀਅਨ ਮਸੀਹ ਉਰਫ ਬੂਟਾ ਨੂੰ ਮੋਟਰਸਾਈਕਲ ਹੀਰੋ ਹਾੰਡਾ ਸਪਲੈਂਡਰ ਪਰੋ ਸਮੇਤ ਗ੍ਰਿਫਤਾਰ ਕੀਤਾ। ਜਿਸ ਦੇ ਕੋਈ ਕਾਗਜਾਤ ਉਹ ਨਹੀਂ ਦਿਖਾ ਸਕਿਆ। ਪੁੱਛਗਿਛ ਕਰਨ ਤੇ ਪਤਾ ਲੱਗਿਆ ਕਿ ਇਹ ਮੋਟਰਸਾਈਕਲ ਉਸ ਵੱਲੋਂ ਚੋਰੀ ਕੀਤਾ ਗਿਆ ਸੀ । ਬਾਅਦ ਵਿੱਚ ਉਸ ਦੀ ਨਿਸ਼ਾਨਦੇਹੀ ਤੇ 2 ਹੋਰ ਐਕਟਿਵਾ ਸਕੂਟਰੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਐਸਐਚਓ ਨੇ ਦੱਸਿਆ ਕਿ ਦੋਸ਼ੀ ਤੇ ਪਹਿਲਾਂ ਵੀ ਚੋਰੀ ਦੇ ਕਈ ਮੁਕਦਮੇ ਵੱਖ ਵੱਖ ਥਾਣਿਆਂ ਵਿੱਚ ਦਰਜ ਹਨ ਅਤੇ ਉਸਦਾ ਅਦਾਲਤ ਪਾਸੋਂ ਰਿਮਾਂਡ ਲੈ ਕੇ ਹੋਰ ਪੁੱਛ ਗਿੱਛ ਵਿੱਚ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -