ਬਟਾਲਾ : ਪੁਲਿਸ ਨੇ 25 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਆਰੋਪਿਆਂ ਦੀ ਪਹਿਚਾਣ ਯੁਵਰਾਜ ਸਿੰਘ ਅਤੇ ਵਿਕਾਸ ਵਜੋਂ ਹੋਈ ਹੈ। ਡੀਐਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਨਸ਼ੇ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰਦੇ ਉਹਨਾਂ ਦੀ ਪੁਲਿਸ ਪਾਰਟੀ ਨੇ 2 ਵਿਅਕਤੀਆਂ ਨੂੰ ਨਾਕਾਬੰਦੀ ਦੌਰਾਨ ਕਾਬੂ ਕਰਕੇ ਤਲਾਸ਼ੀ ਲੈਣ ਤੇ ਉਹਨਾਂ ਪਾਸੋਂ 25 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਹੈ।
ਆਰੋਪੀ ਯੁਵਰਾਜ ਸਿੰਘ ਅਤੇ ਵਿਕਾਸ ਨੂੰ ਗ੍ਰਿਫਤਾਰ ਕਰ ਉਹਨਾਂ ਖਿਲਾਫ ਐਨ.ਡੀ.ਪੀ.ਐਸ ਐਕਟ ਦੇ ਤਹਿਤ ਪੁਲਿਸ ਥਾਣਾ ਚ ਕੇਸ ਦਰਜ ਕੀਤਾ ਗਿਆ ਹੈ। ਅਤੇ ਅਗਲੀ ਪੁੱਛਗਿੱਛ ਜਾਰੀ ਹੈ ਕਿ ਇਹ ਹੈਰੋਇਨ ਕਿਥੋਂ ਲੈਕੇ ਆਉਂਦੇ ਸਨ ਅਤੇ ਅਗੇ ਕਿਥੇ ਵੇਚਦੇ ਸਨ। ਗ੍ਰਿਫਤਾਰ ਆਰੋਪਿਆਂ ਦੇ ਖਿਲਾਫ ਪਹਿਲਾ ਵੀ ਐਨਡੀਪੀਐਸ ਐਕਟ ਦੇ ਮਾਮਲੇ ਦਰਜ ਹਨ। ਪੁਲਿਸ ਅਧਕਾਰੀ ਨੇ ਦੱਸਿਆ ਕਿ ਇਹ ਦੋਵਾਂ ਖਿਲਾਫ ਪਹਿਲਾ ਵੀ ਨਸ਼ੇ ਤਸਕਰੀ ਦੇ ਮਾਮਲੇ ਦਰਜ ਹਨ ।