ਗੁਰਦਾਸਪੁਰ : ਇਕ ਪਾਸੇ ਜਿੱਥੇ ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ ਉਥੇ ਹੀ ਇਕ ਕਲਯੁੱਗੀ ਮਾਂ ਦੇ ਖਿਲਾਫ ਉਸਦੇ ਹੀ 15 ਸਾਲ ਦੇ ਪੁੱਤਰ ਨੇ ਪੁਲਿਸ ਨੂੰ ਸ਼ਿਕਾਇਕਤ ਦਿੱਤੀ ਹੈ ਅਤੇ ਮੰਗ ਕੀਤੀ ਹੈ ਕਿ ਉਸਨੂੰ ਆਪਣੀ ਮਾਂ ਤੋ ਬਚਾਇਆ ਜਾਵੇ। ਬੱਚੇ ਨੇ ਅਰੋਪ ਲਗਾਉਂਦਿਆਂ ਕਿਹਾ ਕਿ ਓਸਦੀ ਮਾਂ ਦੇ ਪਿੰਡ ਦੇ ਕਿਸੇ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ ਅੱਤੇ ਓਸਦੀ ਮਾਂ ਉਸਨੂੰ ਛੱਡ ਕੇ ਕਿਤੇ ਹੌਰ ਰਹਿ ਰਹੀ ਹੈ ਪਰ ਹੁਣ ਉਹ ਜਬਰਦਤੀ ਉਸਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੀ ਹੈ, ਪਰ ਉਹ ਆਪਣੀ ਮਾਂ ਨਾਲ ਨਹੀਂ ਜਾਣਾ ਚਾਹੁੰਦਾ ਅੱਤੇ ਆਪਣੇ ਦਾਦਾ ਦਾਦੀ ਕੋਲ ਹੀ ਪਿੰਡ ਵਿਚ ਰਹਿਣਾਂ ਚਾਹੁੰਦਾ ਹੈ। ਉਸਨੂੰ ਡਰ ਹੈ ਕਿ ਉਸਦੀ ਮਾਂ ਉਸਦਾ ਕਤਲ ਕਰਵਾ ਸਕਦੀ ਹੈ ਅਤੇ ਉਸਦੀ ਮਾਂ ਨੇ ਕੁੱਝ ਲੋਕਾਂ ਨਾਲ ਮਿਲ਼ ਉਸਨੂੰ ਕਈ ਵਾਰ ਸਕੂਲ਼ ਤੋ ਚੁੱਕਣ ਦੀ ਕੌਸ਼ਿਸ਼ ਕੀਤੀ ਹੈ। ਜਿੱਸ ਕਰਕੇ ਉਹ ਡਰਦਾ ਸਕੂਲ ਵਿ ਨਹੀ ਜਾ ਰਿਹਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ 15 ਸਾਲ ਦੇ ਬੱਚੇ ਨੇ ਦੱਸਿਆ ਕੀ ਉਸਦਾ ਪਿੱਤਾ ਪਿਛਲੇ 4 ਸਾਲ ਤੋਂ ਵਿਦੇਸ਼ ਵਿੱਚ ਕੰਮ ਕਰ ਰਿਹਾ ਹੈ ਅਤੇ ਇਸੇ ਦੌਰਾਨ ਉਸਦੀ ਮਾਂ ਦਾ ਪਿੰਡ ਦੇ ਹੀ ਕਿਸੇ ਵਿਅਕਤੀ ਨਾਲ ਨਾਜਾਇਜ਼ ਸਬੰਧ ਬਣ ਗਏ ਅਤੇ ਉਸ ਦੀ ਮਾਤਾ ਪਿਛਲੇ ਇਕ ਸਾਲ ਤੋਂ ਉਨ੍ਹਾਂ ਤੋਂ ਵੱਖ ਕੀਤੇ ਹੌਰ ਰਹਿ ਰਹੀ ਹੈਂ ਅਤੇ ਉਹ ਆਪਣੇ ਦਾਦਾ ਦਾਦੀ ਨਾਲ ਪਿੰਡ ਵਿੱਚ ਰਹਿ ਰਿਹਾ ਹੈ। ਹੁਣ ਉਸਦੀ ਮਾਂ ਉਸਨੂੰ ਜ਼ਬਰਦਸਤੀ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੀ ਹੈ ਅਤੇ ਕਈ ਵਾਰ ਉਸਦੀ ਮਾਂ ਨੇ ਉਸਨੂੰ ਸਕੂਲ ਦੇ ਬਾਹਰੋਂ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਬੱਚੇ ਨੇ ਆਰੋਪ ਲਗਾਉਦੇ ਹੋਏ ਕਿਹਾ ਕਿ ਨਾਜਾਇਜ਼ ਸਬੰਧ ਹੋਣ ਕਰਕੇ ਉਸਨੂੰ ਡਰ ਹੈ ਕਿ ਉਸਦੀ ਮਾਂ ਉਸਦਾ ਕਤਲ ਕਰਵਾ ਸਕਦੀ ਹੈ। ਇਸ ਲਈ ਉਹ ਆਪਣੀ ਮਾਂ ਨਾਲ ਨਹੀਂ ਜਾਣਾ ਚਾਹੁੰਦਾ। ਬੱਚੇ ਨੇ ਪੁਲਿਸ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਉਸਨੂੰ ਆਪਣੀ ਮਾਂ ਦੇ ਕੋਲੋਂ ਬਚਾਇਆ ਜਾਵੇ ਅਤੇ ਉਹ ਆਪਣੇ ਦਾਦਾ-ਦਾਦੀ ਕੋਲ ਹੀ ਰਹਿਣਾ ਚਾਹੀਦਾ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਹਰਚੋਵਾਲ ਦੇ ਏਐਸਆਈ ਸਰਵਣ ਸਿੰਘ ਨੇ ਦੱਸਿਆ ਕੀ ਬੱਚੇ ਵੱਲੋਂ 112 ਨੰਬਰ ਤੇ ਫੋਨ ਕਰਕੇ ਇਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸਨੂੰ ਆਪਣੀ ਮਾਂ ਦੇ ਕੋਲੋਂ ਖਤਰਾ ਹੈ ਅਤੇ ਉਸਦੀ ਮਾਂ ਅਤੇ ਪਿਤਾ ਦਾ ਇੱਕ ਸਾਲ ਤੋ ਮਾਨਯੋਗ ਅਦਾਲਤ ਵਿੱਚ ਕੇਸ ਚੱਲ ਰਿਹਾ, ਪਰ ਇਸ ਦੇ ਬਾਵਜੂਦ ਉਸਦੀ ਮਾਂ ਧੱਕੇ ਨਾਲ ਘਰ ਵਿਚ ਦਾਖਲ ਹੋਣਾ ਚਾਹੁੰਦੀ ਹੈ ਅਤੇ ਬੱਚੇ ਨਾਲ ਗਾਲੀ-ਗਲੋਚ ਕਰਦੀ ਹੈ, ਪਰ ਬੱਚਾ ਆਪਣੀ ਮਾਂ ਦੇ ਕੋਲ ਨਹੀਂ ਜਾਣਾ ਚਾਹੁੰਦਾ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਬੱਚੇ ਦੇ ਬਿਆਨ ਦਰਜ ਕਰਕੇ ਔਰਤ ਨੂੰ ਕਹਿ ਦਿਤਾ ਗਿਆ ਕਿ ਜਦੋਂ ਤੱਕ ਇਹ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ ਉਦੋ ਤਕ ਉਹ ਘਰ ਵਿੱਚ ਦਾਖ਼ਲ ਨਹੀਂ ਹੋ ਸਕਦੀ ਅੱਤੇ ਮਾਣਯੋਗ ਅਦਾਲਤ ਵੱਲੋਂ ਜੌ ਹੁਕਮ ਆਉਣਗੇ ਉਹ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।