ਧਾਰਕਲਾਂ : ਰਣਜੀਤ ਸਾਗਰ ਡੈਮ ਪ੍ਰਸ਼ਾਸਨ ਸ਼ਾਹਪੁਰਕੰਡੀ ਵੱਲੋਂ ਸਰਕਾਰੀ ਨੌਕਰੀਆਂ ਤੋਂ ਬਰਖ਼ਾਸਤ ਕੀਤੇ ਔਸਤੀ ਕੋਟੇ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਨੌਕਰੀਆਂ ਦੀ ਬਹਾਲੀ ਲਈ ਡੈਮ ਦੇ ਮੁੱਖ ਇੰਜੀਨੀਅਰ ਦਫ਼ਤਰ ਮੂਹਰੇ ਕੀਤੀ ਜਾ ਰਹੀ ਭੁੱਖ ਹੜਤਾਲ 114 ਦਿਨਾਂ ਵਿੱਚ ਪਹੁੰਚ ਗਈ । ਅੱਜ ਜਥੇਬੰਦੀ ਆਗੂ ਕਾਮਰੇਡ ਜਸਵੰਤ ਸਿੰਘ ਸੰਧੂ ਵੱਲੋਂ ਬਰਖ਼ਾਸਤ ਮੁਲਾਜ਼ਮਾਂ ਵਿੱਚੋਂ ਲਖਨੇਸ਼ ਸਿੰਘ ਰਾਜਪੁਰਾ, ਦਵਿੰਦਰ ਸਿੰਘ ਜੈਨੀ ਉਪਰਲੀ, ਜਸਵਿੰਦਰ ਅਦਿਆਲ,ਜਤਿੰਦਰ ਸਿੰਘ ਰਾਜਪੁਰਾ ਅਤੇ ਗੁਲਾਮ ਨਵੀ ਡੂੰਗ ਨੂੰ ਭੁੱਖ ਹੜਤਾਲ ਤੇ ਬੈਠਾਇਆ ਗਿਆ। ਜਾਣਕਾਰੀ ਦਿੰਦਿਆ ਵਿਕਰਮ ਸਿੰਘ, ਦੇਵ ਸਿੰਘ, ਲਲਿਤ ਸਿੰਘ, ਸੁਸ਼ੀਲ ਆਦਿ ਨੇ ਦੱਸਿਆ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਡੈਮ ਪ੍ਰਸ਼ਾਸਨ ਵੱਲੋਂ ਸਰੇਆਮ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਸਾਡੇ ਵੱਲੋਂ ਪਾਈਆਂ ਗਈਆਂ ਅਪੀਲਾਂ ਦਾ ਹਾਲੇ ਤੱਕ ਕੋਈ ਨਿਪਟਾਰਾ ਨਹੀਂ ਕੀਤਾ ਗਿਆ । ਜਿਸ ਕਾਰਨ ਸਾਰੇ ਬਰਖ਼ਾਸਤ ਮੁਲਾਜ਼ਮਾਂ ਵਿੱਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਜੇਕਰ ਸਾਡੀ ਅਪੀਲਾਂ ਦਾ ਦੋ ਦਿਨਾਂ ਤੱਕ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ ਦੋ ਦਿਨਾਂ ਬਾਅਦ ਸਾਡੇ ਧਰਨੇ ਦੀ ਰੂਪਰੇਖਾ ਬਦਲ ਦਿੱਤੀ ਜਾਵੇਗੀ। ਜੇਕਰ ਇਸ ਦੌਰਾਨ ਕਿਸੇ ਵੀ ਸਾਥੀ ਮੁਲਾਜ਼ਮ ਜਾਂ ਪਰਿਵਾਰਿਕ ਮੈਂਬਰ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸਦੀ ਜਿੰਮੇਵਾਰੀ ਡੈਮ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਭੀਖਮ ਸਿੰਘ, ਜਸਪਾਲ ਸਿੰਘ, ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ, ਸੋਹਣ ਸਿੰਘ, ਮੋਹਨ ਸਿੰਘ, ਮਨਿੰਦਰਪਾਲ ਸਿੰਘ, ਗਨੀ, ਸਮਾਹਿਲ ਸਿੰਘ, ਨੀਤੀਸ਼ ਸਿੰਘ, ਸੁਖਵਿੰਦਰ, ਰਿਸ਼ੂ,ਨਰੇਸ਼ ,ਦਲਜੀਤ ਸਿੰਘ ਆਦਿ ਮੌਜੂਦ ਸਨ।