HomePunjabLudhianaਗੋਪਾਲ ਨਗਰ ਵਿਖੇ ਮੋਬਾਈਲ ਟਾਵਰ ਲੱਗਣ ਦਾ ਲੋਕਾ ਨੇ ਕੀਤਾ ਵਿਰੋਧ, ਦੇਖੋ...

ਗੋਪਾਲ ਨਗਰ ਵਿਖੇ ਮੋਬਾਈਲ ਟਾਵਰ ਲੱਗਣ ਦਾ ਲੋਕਾ ਨੇ ਕੀਤਾ ਵਿਰੋਧ, ਦੇਖੋ ਵੀਡੀਓ 

WhatsApp Group Join Now
WhatsApp Channel Join Now

ਲੁਧਿਆਣਾ : ਟਿੱਬਾ ਰੋਡ ਗੋਪਾਲ ਨਗਰ ਵਿਖੇ ਮੋਬਾਇਲ ਟਾਵਰ ਲੱਗਣ ਦਾ ਇਲਾਕਾ ਵਾਸੀਆਂ ਵੱਲੋਂ ਜੰਮ ਕੇ ਵਿਰੋਧ ਕੀਤਾ ਗਿਆ ਹੈ। ਲੋਕਾ ਨੇ ਕਿਹਾ ਕਿ ਉਹਨਾਂ ਦੇ ਇਲਾਕੇ ਵਿੱਚ ਸਰਕਾਰ ਦੇ ਆਗੂ ਵੱਲੋਂ ਨਾਜਾਇਜ਼ ਤਰੀਕੇ ਨਾਲ ਰਾਤੋ ਰਾਤ ਮੋਬਾਈਲ ਟਾਵਰ ਲਗਵਾਇਆ ਗਈਆਂ।  ਇਸ ਸੰਬੰਧ ਵਿੱਚ ਉਹ ਵਿਧਾਇਕ ਨੂੰ ਵੀ ਮਿਲਣ ਗਏ ਸਨ ,ਪਰ  ਉਹਨਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮਿਲਣ ਤੋਂ ਇਨਕਾਰ ਕਰ ਦਿੱਤਾ। ਲੋਕਾ ਨੇ ਪ੍ਰਸ਼ਾਸਨ ਤੋਂ ਇਸ ਮੋਬਾਇਲ ਟਾਵਰ ਨੂੰ ਜਲਦ ਤੋਂ ਜਲਦ ਹਟਵਾਉਣ ਦੀ ਅਪੀਲ ਕੀਤੀ ਹੈ।

ਪ੍ਰਦਰਸ਼ਨ ਕਾਰੀਆਂ ਨੇ ਦੋਸ਼ ਲਗਾਇਆ ਕਿ ਇਲਾਕੇ ਵਿੱਚ ਆਪ ਆਗੂ ਵੱਲੋਂ ਨਜਾਇਜ਼ ਤਰੀਕੇ ਨਾਲ ਰਾਤੋ ਰਾਤ ਆਪਣੇ ਘਰ ਦੇ ਉੱਪਰ ਮੋਬਾਇਲ ਟਾਵਰ ਲਗਾਇਆ ਗਿਆ ਹੈ। ਜਿਸ ਨਾਲ ਇਲਾਕੇ ਦੇ ਹਰ ਵਿਅਕਤੀ ਨੂੰ ਸ਼ਰੀਰਕ ਅਤੇ ਮਾਨਸਿਕ ਤੌਰ ਤੇ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਇਲਾਕੇ ਦੇ ਲੋਕ ਇਸ ਟਾਵਰ ਨੂੰ ਹਟਵਾਉਣਾ ਚਾਹੁੰਦੇ ਹਨ ਅਤੇ  ਉਹ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਇਸ ਮੋਬਾਈਲ ਟਾਵਰ ਨੂੰ ਜਲਦ ਤੋਂ ਜਲਦ ਹਟਵਾਇਆ ਜਾਵੇ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -

Latest News

- Advertisement -
- Advertisement -