ਫਿਰੋਜ਼ਪੁਰ : ਗਰੀਬ ਪਰਿਵਾਰ ਨੂੰ ਆਇਆ ਇੱਕ ਲੱਖ ਪੱਚੀ ਹਜਾਰ ਬਿੱਲ ਦਾ ਮਾਮਲਾ ਸਾਮਣੇ ਆਇਆ ਹੈ। ਫਿਰੋਜ਼ਪੁਰ ਦੇ ਪਿੰਡ ਹਸਨ ਢੁੱਟ ਦਾ ਜਿਥੋਂ ਦੇ ਰਹਿਣ ਵਾਲੇ ਬਗੀਚਾ ਸਿੰਘ ਨੇ ਦੱਸਿਆ ਕਿ ਉਹ ਮੇਹਨਤ ਮਜਦੂਰੀ ਕਰਦਾ ਹੈ। ਅਤੇ ਉਸਦਾ ਪਰਿਵਾਰ ਬਹੁਤ ਗਰੀਬ ਹੈ। ਘਰ ਦਾ ਗੁਜਾਰਾ ਵੀ ਬੜੀ ਮੁਸ਼ਕਲ ਨਾਲ ਚਲਦਾ ਹੈ। ਪਰ ਠੇਕੇਦਾਰ ਦੀ ਅਣਗਹਿਲੀ ਕਾਰਨ ਬਿਜਲੀ ਵਿਭਾਗ ਨੇ ਉਸਨੂੰ ਇੱਕ ਲੱਖ ਪੱਚੀ ਹਜਾਰ ਰੁਪਏ ਬਿੱਲ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਸਦੇ ਘਰ ਨਾ ਤਾਂ ਕੋਈ ਏਸੀ ਚੱਲ ਰਿਹਾ ਹੈ ਅਤੇ ਨਾਂ ਹੀ ਮੋਟਰਾਂ। ਦੋ ਕਮਰੇ ਹਨ, ਉਨ੍ਹਾਂ ਵਿੱਚ ਵੀ ਨੌ ਵਾਟ ਦੇ ਬਲਬ ਲੱਗੇ ਹੋਏ ਹਨ।
ਉਨ੍ਹਾਂ ਕਿਹਾ ਕਿ ਜਿਸ ਥਾਂ ਉਸਦਾ ਬਿਜਲੀ ਮੀਟਰ ਲੱਗਿਆ ਹੋਇਆ ਹੈ। ਉਹ ਘਰ ਤੋਂ ਬਹੁਤ ਦੂਰ ਹੈ। ਜਿਥੇ ਕੋਈ ਸਾਫ ਸਫਾਈ ਨਹੀਂ ਖੁਲੀਆਂ ਤਾਰਾਂ ਛੱਡੀਆਂ ਪਈਆ ਹਨ। ਜੋ ਠੇਕੇਦਾਰ ਦੀ ਗਲਤੀ ਹੈ। ਪਰ ਖੁਮਿਆਜਾ ਉਸਨੂੰ ਭੁਗਤਣਾ ਪੈ ਰਿਹਾ ਹੈ। ਉਸਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ, ਉਹ ਬਹੁਤ ਗਰੀਬ ਹੈ। ਇਸ ਲਈ ਉਹ ਐਨਾ ਬਿੱਲ ਨਹੀਂ ਭਰ ਸਕਦਾ। ਉਨ੍ਹਾਂ ਮੰਗ ਕੀਤੀ ਕਿ ਉਸਦਾ ਬਿੱਲ ਮਾਫ ਕੀਤਾ ਜਾਵੇ ਅਤੇ ਬਿਜਲੀ ਮੀਟਰਾ ਨੂੰ ਚੈੱਕ ਕੀਤਾ ਜਾਵੇ।