ਮੇਹਰ ਚੰਦ ਪੋਲੀਟੈਕਨਿਕ ਨੇ ਵਿਦਿਆਰਥੀਆਂ ਨੂੰ ਵੰਡੇ ਸਕਾਲਰਸ਼ਿਪ

ਮੇਹਰ ਚੰਦ ਪੋਲੀਟੈਕਨਿਕ ਨੇ ਵਿਦਿਆਰਥੀਆਂ ਨੂੰ ਵੰਡੇ ਸਕਾਲਰਸ਼ਿਪ

ਜਲੰਧਰ (ਵਰੂਣ)। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ ਹੋਣਹਾਰ ਅਤੇ ਲੋੜੀਂਦੇ 40 ਤੋਂ ਵੱਧ ਵਿਦਿਆਰਥੀਆਂ ਨੂੰ ਏਸ ਸਮੈਸਟਰ ਵਿੱਚ ਅੱਧੀ ਟਿਊਸ਼ਨ ਫੀਸ ਮਾਫ ਕਰਦਿਆਂ ਸਕਾਲਰਸ਼ਿਪ ਦਿੱਤੀ ਹੈ ਤਾਂ ਜੋ ਉਹ ਬਿਨ੍ਹਾਂ ਕਿਸੇ ਮਾਨਸਿਕ ਬੋਝ ਅਤੇ ਦਬਾਅ ਦੇ ਆਪਣਾ ਡਿਪਲੋਮਾ ਪੂਰਾ ਕਰ ਸਕਣ ਤੇ ਫਿਰ ਨੌਕਰੀ ਕਰਕੇ ਮਾਂ ਬਾਪ ਦਾ ਆਰਥਿਕ ਰੂਪ ਵਿੱਚ ਹੱਥ ਵੰਡਾਉਣ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਹ ਸਕਾਲਰਸ਼ਿਪ ਪੁਰਾਣੇ ਅਲੁਮਨੀ ਵਿਦਿਆਰਥੀਆਂ ਵਲੋਂ ਦਾਨ ਦਿੱਤੀ ਗਈ ਹੈ। ਜਿਸ ਵਿੱਚ ਪੁਸ਼ਪਾ ਰਾਣੀ ਚੋਪੜਾ ਮਮੋਰੀਅਲ ਸਕਾਲਰਸ਼ਿਪ, ਹਾਰਮਨੀ 91 ਸਕਾਲਰਸ਼ਿਪ, ਹਾਰਮਨੀ 86 ਸਕਾਲਰਸ਼ਿਪ, ਬੀ.ਕੇ. ੲੈਜੂਕੇਸ਼ਨ ਫਾਰ ਆਲ-ਉਮੇਸ਼ ਕਾਲੀਆਂ ਸਕਾਲਰਸ਼ਿਪ, ਸੁੱਖਸਾਂਤੀ ਸਕਾਲਰਸ਼ਿਪ, ਕੰਵਲਜੀਤ ਢੁੱਡੀਕੇ ਸਕਾਲਰਸ਼ਿਪ ਆਦਿ ਪ੍ਰਮੁੱਖ ਹਨ। ਸਕਾਲਰਸ਼ਿਪ ਦੀ ਚੋਣ ਲਈ ਵਿਦਿਆਰਥੀਆਂ ਵਿੱਚ 90% ਤੋਂ ਵੱਧ ਨੰਬਰ ਲੈਣ ਵਾਲੇ, ਸਿੰਗਲ ਪੇਰੈਂਟ ਚਾਈਲਡ, ਲੜਕੀਆਂ ਅਤੇ ਉਹਨਾਂ ਵਿਦਿਆਰਥੀਆਂ ਤਰਜੀਹ ਦਿੱਤੀ ਗਈ ਜਿਨ੍ਹਾਂ ਦੀ ਪਰਿਵਾਰਕ ਆਮਦਨ ਘੱਟ ਹੋਵੇ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਆਪਣੇ ਸਾਰੇ ਹੀ ਅਲੁਮਨੀ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਛੋਟੇ ਭੈਣ ਭਰਾਵਾਂ ਨੂੰ ਪੜਾਉਣ ਦਾ ਬੀੜਾ ਚੁੱਕਿਆਂ ਹੈ। ਇਸ ਮੌਕੇ  ਡਾ. ਰਾਜੀਵ ਭਾਟੀਆ, ਮੈਡਮ ਮੰਜੂ, ਰਾਕੇਸ਼ ਸ਼ਰਮਾ ਅਤੇ ਸ਼ੁਸ਼ੀਲ ਕੁਮਾਰ ਹਾਜਿਰ ਸਨ।