ਲੁਧਿਆਣਾ : ਜਮਾਲਪੁਰ ਇਲਾਕੇ ਵਿੱਚ ਕੁਝ ਲੋਕਾਂ ਵੱਲੋਂ ਘਰ ਵਿੱਚ ਵੜ ਕੇ ਇੱਕ ਵਿਅਕਤੀ ਉੱਪਰ ਜਾਣ ਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੇ ਸਿਵਲ ਹਸਪਤਾਲ ਪਹੁੰਚ ਕੇ ਆਪਣਾ ਇਲਾਜ ਕਰਵਾਇਆ। ਜਿਹੜਾ ਸਾਹਿਬ ਨੇ ਦੱਸਿਆ ਕਿ ਉਸਦੇ ਪਿਤਾ ਦੀ ਕੁਝ ਪਹਿਲਾਂ ਮੌਤ ਹੋਈ ਹੈ।
ਇੱਕ ਮਹਿਲਾ ਸਣੇ 3 ਆਰੋਪੀ ਜਮੀਨੀ ਵਿਵਾਦ ਸਬੰਧੀ ਗੱਲਬਾਤ ਨੂੰ ਲੈ ਕੇ ਉਸ ਦੇ ਜਮਾਲਪੁਰ ਸਥਿਤ ਘਰ ਪਹੁੰਚੇ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਉਸਨੇ ਇਹ ਵੀ ਆਰੋਪ ਲਗਾਇਆ ਕਿ ਆਰੋਪੀਆਂ ਵੱਲੋਂ ਜਾਲੀ ਦਸਤਾਵੇਜ ਅਪਣਾ ਕੇ ਫਰਜੀ ਕੈਂਪ ਲਗਾਏ ਜਾ ਰਹੇ ਹਨ। ਜਿਸ ਦਾ ਵੀ ਉਸ ਨੇ ਵਿਰੋਧ ਕੀਤਾ ਸੀ। ਪੀੜਤ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ।