ਲੁਧਿਆਣਾ: ਰੇਲਵੇ ਸਟੇਸ਼ਨ ਦੇ ਨੇੜੇ ਦੇਰ ਰਾਤ ਇੱਕ ਢਾਬੇ ਦੇ ਬਾਹਰ ਕੁਝ ਲੋਕ ਆਪਸ ਵਿੱਚ ਲੜ ਪਏ। ਹਾਲਾਂਕਿ ਲੜਾਈ ਦਾ ਕਾਰਨ ਸਾਹਮਣੇ ਨਹੀਂ ਆਇਆ। ਜਿਨਾਂ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ।
ਢਾਬਾ ਸੰਚਾਲਕ ਨੇ ਦੱਸਿਆ ਕਿ ਉਹ ਲੜਨ ਵਾਲੇ ਲੋਕਾਂ ਨੂੰ ਨਹੀਂ ਜਾਣਦੇ। ਰਾਤ ਕਰੀਬ 12 ਵਜੇ ਢਾਬੇ ਦੇ ਬਾਹਰ ਕੁਝ ਲੋਕ ਆਪਸ ਵਿੱਚ ਲੜ ਪਏ। ਜਿਨਾਂ ਨਾਲ ਮਹਿਲਾਵਾਂ ਵੀ ਸਨ। ਇਸ ਤੋਂ ਜਿਆਦਾ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਰੇਲਵੇ ਸਟੇਸ਼ਨ ਕੋਲ ਸ਼ਰਾਬ ਦੇ ਠੇਕੇ ਹੋਣ ਕਾਰਨ ਆਮ ਤੌਰ ਤੇ ਲੋਕ ਸ਼ਰਾਬ ਦੇ ਨਸ਼ੇ ਵਿੱਚ ਲੜਦੇ ਹਨ।