ਕਪੂਰਥਲਾ/ਚੰਦਰ ਸ਼ੇਖਰ ਕਾਲੀਆ: ਡਾ ਅੰਬੇਡਕਰ ਮਿਸ਼ਨ ਸੁਸਾਇਟੀ ਕਪੂਰਥਲਾ (ਰਜਿ) ਵਲੋਂ 05 ਜੂਨ ਦਿਨ ਐਤਵਾਰ ਨੂੰ ਵਾਤਾਵਰਣ ਦਿਵਸ ਕਾਜਲੀ ਰੋਡ ਕਪੂਰਥਲਾ ਵਿਖੇ ਮਨਾਇਆ ਜਾ ਰਿਹਾ। ਬੀੜ ਸ਼ਿਕਾਰਗਾਹ ਸ੍ਰੀ ਗੁਰੂ ਨਾਨਕ ਦੇਵ ਜੈਵਿਕ ਵਿਭਿੰਨਤਾ ਬਗ਼ੀਚਾ, ਜਿਥੇ ਅਲਗ ਅਲਗ ਪ੍ਰਕਾਰ ਦੇ ਪੌਦੇ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ ਇਸ ਦੇ ਨਾਲ ਨਾਲ ਚੰਦਨ ਦੇ ਪੌਦੇ ਵੀ ਲਗਾਏ ਜਾਣਗੇ।
ਸ੍ਰੀ ਗੁਰੂ ਨਾਨਕ ਦੇਵ ਜੈਵਿਕ ਵਿਭਿੰਨਤਾ ਬਗ਼ੀਚਾ ਬਹੁਤ ਹੀ ਖੂਬਸੂਰਤ ਅਤੇ ਸਿੱਖਿਆਦਾਇਕ ਆਪਣੇ ਆਪ ਚ ਇੱਕ ਸੰਸਥਾ ਹੈ ਜੋ ਜੰਗਲਾਤ ਵਿਭਾਗ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਪੇੜ ਪੌਦਿਆਂ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਇੱਕ ਵਰਦਾਨ ਸਾਬਿਤ ਹੋ ਰਿਹਾ ਹੈ।
ਬੀੜ ਸ਼ਿਕਾਰਗਾਹ ਕਪੂਰਥਲਾ ਵਿਖੇ ਕਈ ਕਿਸਮਾਂ ਦੇ ਜੰਗਲੀ ਜੀਵ ਅਤੇ ਪਹਾੜੀਨੁਮਾ ਇਹ ਜੰਗਲ ਮਨ ਮੋਹ ਲੈਂਦਾ। ਆਉ ਸਾਰੇ ਰਲ ਮਿਲ ਕੇ ਇਸ ਜੰਗਲ ਨੂੰ ਹੋਰ ਖੂਬਸੂਰਤ ਬਣਾਉਣ ਚ ਯੋਗਦਾਨ ਪਾਈਏ, ਇੱਕ ਇੱਕ ਪੌਦਾ ਲਗਾਈਏ, ਵਾਤਾਵਰਣ ਨੂੰ ਸ਼ੁੱਧ ਬਣਾਈਏ, ਆਪ ਸਭ ਨੂੰ ਬੇਨਤੀ ਹੈ ਕਿ ਆਪ ਸਭ ਐਤਵਾਰ 05 ਜੂਨ ਨੂੰ ਸ਼ਾਮ 04:30 ਵਜੇ ਇਸ ਜਗ੍ਹਾ ਤੇ ਪਹੁੰਚ ਕੇ ਪੌਦੇ ਲਗਾ ਵਾਤਾਵਰਣ ਬਚਾਉਣ ਲਈ ਆਪਣਾ ਆਪਣਾ ਯੋਗਦਾਨ ਪਾਈਏ।