Loading...
Punjab Govt
HomePunjabPhagwaraਕਪੂਰਥਲਾ: 2 ਧਿਰਾਂ ਵਿਚਾਲੇ ਹੋਈ ਲੜਾਈ ਨੇ ਧਾਰਿਆ ਹਿੰਸਕ ਰੂਪ, ਦੇਖੋਂ ਵੀਡਿਓ

ਕਪੂਰਥਲਾ: 2 ਧਿਰਾਂ ਵਿਚਾਲੇ ਹੋਈ ਲੜਾਈ ਨੇ ਧਾਰਿਆ ਹਿੰਸਕ ਰੂਪ, ਦੇਖੋਂ ਵੀਡਿਓ

WhatsApp Group Join Now
WhatsApp Channel Join Now

ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਪਿੰਡ ਬੂਸੋਵਾਲ ਦੇ 2 ਪਰਿਵਾਰਾਂ ਵਿਚਾਲੇ ਖੂਨੀ ਝੜਪ ਹੋਣ ਦਾ ਮਾਮਲਾ ਸਾਮਣੇ ਆਇਆ ਹੈ। ਦਸਿਆ ਜਾ ਰਿਹਾ ਹੈ ਕਿ ਦੋਨਾਂ ਧਿਰਾਂ ਵਿੱਚ ਦੁਜੀ ਵਾਰ ਖੂਨੀ ਸੰਘਰਸ਼ ਹੋਇਆ ਹੈ। ਇਸ ਘਟਨਾ ਦੀ CCTV FOOTAGE ਸਾਹਮਣੇ ਆਈ ਹੈ। ਇਸ ਦੌਰਾਨ ਦੋਨਾਂ ਧਿਰਾਂ ਨੇ ਇੱਕ ਦੂਜੇ ਤੇ ਹਮਲਾ ਕੀਤਾ। ਜਿਸ ਵਿੱਚ 5 ਲੋਕ ਜ਼ਖਮੀ ਹੋ ਗਏ। ਜਖਮੀ ਲੋਕਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਚ ਭਰਤੀ ਕਰਵਾਇਆ ਗਿਆ। ਜਿੱਥੇ ਦੋਨਾਂ ਨੇ ਇੱਕ ਦੂਜੇ ਤੇ ਆਰੋਪ ਲਗਾਏ। ਮਿਲੀ ਜਾਣਕਾਰੀ ਮੁਤਾਬਕ ਸੁਲਤਾਨਪੁਰ ਲੋਧੀ ਦੇ ਪਿੰਡ ਬੁਸੋਵਾਲ ਚ 2 ਪਰਿਵਾਰਾਂ ਦਾ ਵਿਵਾਦ ਮੁੱਕਣ ਦਾ ਨਾਂਅ ਨਹੀਂ ਲੈ ਰਿਹਾ। ਨਿੱਜੀ ਰੰਜਿਸ਼ ਦੇ ਚਲਦਿਆਂ ਇੱਕ ਦੂਜੇ ਤੇ 2 ਵਾਰ ਹਮਲੇ ਕਰ ਚੁੱਕੇ ਹਨ। ਇੰਨਾ ਧਿਰਾਂ ਵਿਚਾਲੇ ਪਹਿਲਾਂ ਇੱਕ ਵਾਰ ਪਹਿਲਾ ਪਿੰਡ ਬੂਸੋਵਾਲ ਚ ਲੜਾਈ ਹੋਈ ਸੀ। ਜਿਸ ਦੌਰਾਨ ਦੋਹਾਂ ਧਿਰਾਂ ਚੋਂ 2 ਔਰਤਾਂ ਤੇ 2 ਵਿਅਕਤੀ ਜ਼ਖਮੀ ਹੁੰਦੇ ਹਨ। ਇਸ ਦੌਰਾਨ ਵੀ ਦੋਨਾਂ ਧਿਰਾਂ ਦੇ ਲੋਕ ਸਿਵਲ ਹਸਪਤਾਲ ਵਿੱਚ ਦਾਖਲ ਹੋਏ ਸਨ। ਜਿਸ ਮਗਰੋਂ ਹੁਣ ਇੱਕ ਵਾਰ ਫਿਰ ਇੱਕ ਧਿਰ ਵਲੋਂ ਮੁੜ ਤੋਂ ਰਸਤੇ ਚ ਰੋਕਕੇ ਦੂਜੇ ਧਿਰ ਤੇ ਹਮਲਾ ਕੀਤਾ ਗਿਆ। ਜਿਸਦੀ CCTV FOOTAGE ਵੀ ਸਾਹਮਣੇ ਆਈ ਹੈ। ਮਾਮਲੇ ਨੂੰ ਲੈਕੇ ਪੁਲਿਸ ਵਲੋ ਜਾਂਚ ਆਰੰਭ ਦਿੱਤੀ ਗਈ ਹੈ ਅਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt

Latest News

- Advertisement -
- Advertisement -

You cannot copy content of this page