ਜਲੰਧਰ : ਸ਼ੁੱਕਰਵਾਰ ਰਾਤ ਕਰੀਬ 10 ਵਜੇ ਇਕ ਦੁਕਾਨਦਾਰ ਨੇ ਪੁਲਿਸ ਮੁਲਾਜ਼ਮ ‘ਤੇ ਰਿਸ਼ਵਤ ਮੰਗਣ ਦਾ ਦੋਸ਼ ਲਗਾਇਆ। ਲੰਮਾ ਪਿੰਡ ਚੌਕ ਵਿਖੇ ਮੋਬਾਈਲਾਂ ਦੀ ਦੁਕਾਨ ਚਲਾਉਣ ਵਾਲੇ ਵਿੱਕੀ ਨੇ ਦੱਸਿਆ ਕਿ ਉਹ ਰਾਤ ਕਰੀਬ 10 ਵਜੇ ਦੁਕਾਨ ਬੰਦ ਕਰ ਰਿਹਾ ਸੀ, ਤਾਂ ਸਿਵਲ ਕੱਪੜਿਆਂ ਵਿੱਚ ਦੋ ਪੁਲੀਸ ਮੁਲਾਜ਼ਮ ਆਏ ਅਤੇ ਉਸ ’ਤੇ ਚੋਰੀ ਦੇ ਮੋਬਾਈਲ ਖਰੀਦਣ ਦਾ ਦੋਸ਼ ਲਾਇਆ। ਦੁਕਾਨਦਾਰ ਨੇ ਦੋਸ਼ ਲਾਇਆ ਕਿ ਦੋਵੇਂ ਪੁਲੀਸ ਮੁਲਾਜ਼ਮ ਨਸ਼ੇ ਵਿੱਚ ਸਨ। ਵਿੱਕੀ ਨੇ ਦੱਸਿਆ ਕਿ ਪਹਿਲਾਂ ਤਾਂ ਦੋਵਾਂ ਮੁਲਾਜ਼ਮਾਂ ਨੇ ਮਾਮਲਾ ਰਫਾ-ਦਫਾ ਕਰਨ ਲਈ 10 ਹਜਾਰ ਰੁਪਏ ਅਤੇ ਸ਼ਰਾਬ ਦੀ ਬੋਤਲ ਦੀ ਮੰਗ ਕੀਤੀ। ਜਦੋਂ ਬਾਜ਼ਾਰ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਉਨ੍ਹਾਂ ਇੱਕ ਹਜ਼ਾਰ ਰੁਪਏ ਦੀ ਮੰਗ ਕਰਕੇ ਮਾਮਲਾ ਖਤਮ ਕਰਨ ਦੀ ਗੱਲ ਸ਼ੁਰੂ ਕਰ ਦਿੱਤੀ।। ਇਸ ਤੋਂ ਬਾਅਦ ਦੁਕਾਨਦਾਰ ਨੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਇੱਕ ਕਰਮਚਾਰੀ ਨੂੰ ਮੌਕੇ ‘ਤੇ ਹੀ ਫੜ ਲਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ 8 ਦੀ ਪੀਸੀਆਰ ਟੀਮ ਮੌਕੇ ‘ਤੇ ਪਹੁੰਚ ਗਈ। ਦੁਕਾਨਦਾਰ ਨੇ ਫੜੇ ਗਏ ਮੁਲਾਜ਼ਮ ’ਤੇ ਉਸ ਨੂੰ ਭਜਾ ਕੇ ਲੈ ਜਾਣ ਦਾ ਦੋਸ਼ ਲਾਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੇ ਏ.ਐੱਸ.ਆਈ ਚਰਨਜੀਤ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਇਕ ਮੁਲਾਜ਼ਮ ਨੂੰ ਹਿਰਾਸਤ ‘ਚ ਲੈ ਲਿਆ ਪਰ ਕੁਝ ਸਮੇਂ ਬਾਅਦ ਉਕਤ ਦੁਕਾਨਦਾਰ ਨੇ ਦੱਸਿਆ ਕਿ ਪੁਲਿਸ ਮੁਲਾਜਮ ਏਐਸਆਈ ਦਾ ਹੱਥ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਦੁਕਾਨ ਦਾਰ ਨੇ ਦਸਿਆ ਕਿ ਪੁਲੀਸ ਮੁਲਾਜ਼ਮਾਂ ’ਨੇ ਉਸ ਤੇ ਚੋਰੀ ਕੀਤੇ ਮੋਬਾਈਲ ਖਰੀਦਣ ਦਾ ਦੋਸ਼ ਲਾਇਆ। ਤਾਂ ਕਿਹਾ ਕਿ ਮੋਬਾਈਲ ਵਾਪਸ ਕਰ ਦੇ ਜਾਂ 10 ਹਜਾਰ ਤੇ ਇੱਕ ਸ਼ਰਾਬ ਦੀ ਬੋਤਲ ਦੇ ਦੇ। ਮੌਕੇ ਤੇ ਪਹੁੰਚੇ ਏਐਸਆਈ ਚਰਨਜੀਤ ਸਿੰਘ ਨੇ ਦਸਿਆ ਕਿ ਇੱਕ ਮੁਲਾਜਿਮ ਨੂੰ ਹਿਰਾਸਤ ਚ ਲੈ ਲਿਆ ਹੈ, ਲੇਕਿਨ ਕੁੱਝ ਹੀ ਸਮੇਂ ਬਾਅਦ ਉਕਤ ਮੁਲਾਜਿਮ ਮੌਕੇ ਤੋਂ ਫਰਾਰ ਹੋ ਗਿਆ।