Punjab Govt
HomeHimachalਹੋਸ਼ਿਆਰਪੁਰ: ਸੌਣ ਮਹਿਨੇ 'ਚ ਮੰਦਰਾਂ 'ਚ ਲੱਗੀਆਂ ਰੌਣਕਾਂ, ਸ਼ਿਵ ਲਿੰਗ...

ਹੋਸ਼ਿਆਰਪੁਰ: ਸੌਣ ਮਹਿਨੇ ‘ਚ ਮੰਦਰਾਂ ‘ਚ ਲੱਗੀਆਂ ਰੌਣਕਾਂ, ਸ਼ਿਵ ਲਿੰਗ ਤੇ ਭਗਤਾਂ ਨੇ ਕੀਤੀ ਭਗਤੀ , ਦੇਖੋਂ ਵੀਡਿਓ

WhatsApp Group Join Now
WhatsApp Channel Join Now

ਹੋਸ਼ਿਆਰਪੁਰ/ ਸ਼ੌਨੂੰ ਥਾਪਰ:  ਸਾਉਣ ਮਹਿਨੇ ਦੇ ਸੋਮਵਾਰ ਨੂੰ ਸ਼ਹਿਰ ਦੇ ਵੱਖ-ਵੱਖ ਮੰਦਰਾਂ ‘ਚ ਸ਼ਰਧਾਲੂਆਂ ਦੀ ਭੀੜ ਦੇਖਣ ਨੂੰ ਮਿਲੀ। ਮੰਦਰਾਂ ‘ਚ ਭੋਲੇ ਨਾਥ ਦੇ ਜੈਕਾਰਿਆਂ ਨੇ ਅਲੱਗ ਹੀ ਮਾਹੌਲ ਬਣਾ ਦਿੱਤਾ। ਇਸ ਦੋਰਾਨ ਸ਼ਿਵ ਭਗਤਾਂ ਵੱਲੋਂ ਪਾਵਨ ਸ਼ਿਵ ਲਿੰਗ ਤੇ ਕੱਚੀ ਲੱਸੀ ਅਤੇ ਜਲ ਚੜਾ ਕੇ ਸਾਵਣ ਦੇ ਮਹੀਨੇ ਦਾ ਅਗਾਜ਼ ਕੀਤਾ। ਜਿਵੇਂ ਕਿ ਪੂਰੇ ਵਿਸ਼ਵ ‘ਚ ਸ਼ਿਵ ਭਗਤਾਂ ਵੱਲੋਂ  ਸਾਵਣ ਦਾ ਮਹੀਨਾ ਬੜੀ ਹੀ ਸ਼ਰਦਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਉਸੇ ਤਰ੍ਹਾਂ ਹੀ ਅੱਜ ਤਲਵਾੜਾ ਦੇ ਸ਼੍ਰੀ ਲੱਛਮੀ ਨਰਾਇਣ ਮੰਦਰ ਵਿੱਚ ਵੀ ਸਿਵ ਭਗਤਾਂ ਵੱਲੋਂ ਸ਼ਿਵ ਲਿੰਗ ਚ ਕੱਚੀ ਲੱਸੀ ਅਤੇ ਜਲ ਚੜਾ ਕੇ ਭੋਲੇ ਸ਼ੰਕਰ ਦੇ ਵਰਤ ਰੱਖੇ ਗਏ। ਇਸ ਦੋਰਾਨ ਮੰਦਰਾਂ ‘ਚ ਸੋਮਵਾਰ ਸਵੇਰੇ ਹੀ ਮੱਥਾ ਟੇਕਣ ਦੇ ਲਈ ਸ਼ਰਧਾਲੂਆਂ ਦੀਆਂ ਲੰਮੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਸ਼ਰਧਾਲੂਆਂ ਨੇ ਸ਼ਿਵਿਲੰਗ ‘ਤੇ ਜਲ ਚੜ੍ਹਾਇਆ ਤੇ ਪੂਜਾ ਅਰਚਨਾ ਕੀਤੀ। ਸਾਉਣ ‘ਚ ਦੇਵਤਿਆਂ ਦੇ ਦੇਵ ਮਹਾਦੇਵ ਦੀ ਪੂਜਾ ਕੀਤੀ ਜਾਂਦੀ ਹੈ। ਸਾਉਣ ਮਹੀਨਾ ਭਗਵਾਨ ਸ਼ਿਵ ਨੂੰ ਪ੍ਰਸੰਨ ਕਰਨ ਦੇ ਲਈ ਸਭ ਤੋਂ ਚੰਗਾ ਹੁੰਦਾ ਹੈ। ਸੋਮਵਾਰ ਨੂੰ ਵਰਤ ਰੱਖਣ ਨਾਲ ਮਨਚਾਹਿਆ ਫ਼ਲ ਮਿਲਦਾ ਹੈ। ਸੋਮਵਾਰ ਨੂੰ ਵਰਤ ਰੱਖਣ ਨਾਲ ਲੜਕੀਆਂ ਨੂੰ ਯੋਗ ਵਰ ਮਿਲਦਾ ਹੈ। ਮਾਤਾ ਪਾਰਵਤੀ ਦੇ ਵਿਆਹ ਦੇ ਪ੍ਰਸੰਗ ‘ਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ। ਇਸ ਮੌਕੇ ਸਰਧਾਲੂਆਂ ਵਲੋਂ ਵੱਖ ਵੱਖ ਮੰਦਰਾਂ ‘ਚ ਭੰਡਾਰਾ ਵੀ ਲਗਾਇਆ ਗਿਆ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt

Latest News

- Advertisement -
- Advertisement -