Punjab Govt AD
HomeMohaliਪੰਜਾਬ ਰੋਡਵੇਜ਼ ਦੀ ਬੱਸ ਤੇ ਟਰੱਕ ਦੀ ਭਿਆਨਕ ਟੱਕਰ, ਦੇਖੋ ਵੀਡਿਓ

ਪੰਜਾਬ ਰੋਡਵੇਜ਼ ਦੀ ਬੱਸ ਤੇ ਟਰੱਕ ਦੀ ਭਿਆਨਕ ਟੱਕਰ, ਦੇਖੋ ਵੀਡਿਓ

WhatsApp Group Join Now
WhatsApp Channel Join Now

ਫਿਰੋਜ਼ਪੁਰ। ਪਿੰਡ ਘੱਲ ਖੁਰਦ ਦੇ ਨਜਦੀਕ ਪੰਜਾਬ ਰੋਡਵੇਜ਼ ਦੀ ਬੱਸ ਅਤੇ ਟਰੱਕ ਦੀ ਭਿਆਨਕ ਟੱਕਰ ਹੋਣ ਦੀ ਖਬਰ ਸਾਮਣੇ ਆਈ ਹੈ। ਇਸ ਹਾਦਸੇ ਦੌਰਾਨ ਬੱਸ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਅਤੇ ਬੱਸ ਚ ਸਵਾਰ 5 ਤੋਂ ਵਧੇਰੇ ਲੋਕ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਫਿਰੋਜਸਾਹ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਹੈ।

ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਪੰਜਾਬ ਰੋਡਵੇਜ਼ ਦੀ ਬੱਸ ਮੋਗਾ ਸਾਈਡ ਤੋਂ ਫਿਰੋਜ਼ਪੁਰ ਆ ਰਹੀ ਸੀ। ਅਤੇ ਜਦ ਬੱਸ ਘੱਲ ਖੁਰਦ ਪਹੁੰਚੀ ਤਾਂ ਰਾਸਤੇ ਵਿੱਚ ਖੜੇ ਟਰੱਕ ਨਾਲ ਟਕਰਾਅ ਗਈ। ਜਿਸ ਦੌਰਾਨ 5 ਤੋਂ ਵਧੇਰੇ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆ। ਡਰਾਈਵਰ, ਕਡੰਕਟਰ ਵੀ ਜਖਮੀ ਹੋ ਗਏ। ਜਿਨ੍ਹਾਂ ਨੂੰ ਅਲੱਗ-ਅਲੱਗ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਪਰ ਇਸ ਹਾਦਸੇ ਦੌਰਾਨ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

- Advertisement -
Punjab Govt AD

Latest News

- Advertisement -
- Advertisement -